ਪੰਜਾਬ

punjab

ETV Bharat / state

ਲੁਧਿਆਣਾ ਦੇ ਟਰੈਫਿਕ ਪੁਲਿਸ ਮੁਲਾਜ਼ਮ ਨੂੰ ਹਰ ਕੋਈ ਕਰ ਰਿਹਾ ਸਲਾਮ...

ਲੁਧਿਆਣਾ ਦੀ ਟਰੈਫਿਕ ਪੁਲਿਸ ਦੇ ਮੁਲਾਜ਼ਮ ਅਸ਼ੋਕ ਚੌਹਾਨ ਦੀ ਸੋਸ਼ਲ ਵੀਡਿਉ ਉਤੇ ਇਕ ਵੀਡਿਉ ਵਾਇਰਲ(Viral on Social Media)ਹੋ ਰਹੀ ਹੈ।ਜਿਸ ਵਿਚ ਉਹ ਬੇਸਹਾਰਾ ਗਰੀਬ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ।ਇਹ ਵੀਡਿਉ ਖੂਬ ਵਾਇਰਲ (Viral)ਹੋ ਰਹੀ ਹੈ।

ਪੁਲਿਸ ਮੁਲਾਜ਼ਮ ਸੁਰਖੀਆਂ 'ਚ, ਵੀਡਿਉ ਸੋਸ਼ਲ ਮੀਡੀਆ 'ਤੇ ਵਾਇਰਲ
ਪੁਲਿਸ ਮੁਲਾਜ਼ਮ ਸੁਰਖੀਆਂ 'ਚ, ਵੀਡਿਉ ਸੋਸ਼ਲ ਮੀਡੀਆ 'ਤੇ ਵਾਇਰਲ

By

Published : Jun 8, 2021, 9:42 PM IST

ਲੁਧਿਆਣਾ: ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਅਸ਼ੋਕ ਚੌਹਾਨ ਦੀ ਵੀਡਿਉ ਸ਼ੋਸਲ ਉਤੇ ਖੂਬ ਵਾਇਰਲ(Viral on Social Media) ਹੋ ਰਹੀ ਹੈ।ਵੀਡਿਉ ਵਿਚ ਪੁਲਿਸ ਮੁਲਾਜ਼ਮ ਅਸ਼ੋਕ ਚੌਹਾਨ ਗਰੀਬ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ।ਵੀਡਿਉ ਵਿਚ ਉਨ੍ਹਾਂ ਨੇ ਬੇਸਹਾਰਾ ਗਰੀਬ ਵਿਅਕਤੀ ਨੂੰ ਲਿਆਜਾ ਕੇ ਨਹਾ ਕੇ ਚੰਗੇ ਕਪੱੜੇ ਪੁਵਾਏ ਅਤੇ ਉਹਨਾਂ ਦੇ ਵਾਲਾਂ ਦੀ ਕਟਿੰਗ ਕਰਵਾ ਕੇ ਉਸ ਨੂੰ ਖਾਣਾ ਵੀ ਖੁਵਾਇਆ।ਇਸ ਤੋਂ ਬਾਅਦ ਗਰੀਬ ਵਿਅਕਤੀ ਨੂੰ ਪੈਸੇ ਵੀ ਦਿੱਤੇ।ਪੰਜਾਬ ਪੁਲਿਸ ਦੀ ਦਰਿਆਦਿਲੀ ਸੋਸ਼ਲ ਮੀਡੀਆ ਉਤੇ ਲੋਕਾਂ ਦੁਆਰਾ ਖੂਬ ਸ਼ੇਅਰ ਕੀਤੀ ਜਾ ਰਹੀ ਹੈ।

ਪੁਲਿਸ ਮੁਲਾਜ਼ਮ ਸੁਰਖੀਆਂ 'ਚ, ਵੀਡਿਉ ਸੋਸ਼ਲ ਮੀਡੀਆ 'ਤੇ ਵਾਇਰਲ

ਇਸ ਬਾਰੇ ਅਸ਼ੋਕ ਚੌਹਾਨ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਹੈ।ਉੱਥੇ ਇਹ ਸ਼ਖ਼ਸ ਅਕਸਰ ਹੀ ਪੁਲ ਦੇ ਹੇਠਾਂ ਬੈਠਾ ਉਨ੍ਹਾਂ ਨੂੰ ਰੋਜ਼ ਵਿਖਾਈ ਦਿੰਦਾ ਸੀ ਅਤੇ ਇਕ ਦਿਨ ਉਨ੍ਹਾਂ ਨੇ ਉਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਦਿਹਾੜੀ ਕਰਦਾ ਸੀ ਅਤੇ ਪੈਰ ਵਿੱਚ ਸੱਟ ਲੱਗਣ ਕਰਕੇ ਹੁਣ ਉਹ ਕੰਮਕਾਰ ਕਰਨ ਵਿਚ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਉਸ ਦੀ ਹਾਲਤ ਇੰਨੀ ਖਸਤਾ ਸੀ ਕਿ ਉਸ ਦੇ ਕੋਲ ਜਾਣਾ ਵੀ ਕੋਈ ਨਹੀਂ ਚਾਹੁੰਦਾ ਸੀ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਕਰਨ ਦਾ ਮਨ ਬਣਾਇਆ ਅਤੇ ਫਿਰ ਉਸ ਦੀ ਇਸ ਹਾਲਤ ਦੇ ਵਿੱਚ ਸੁਧਾਰ ਕੀਤਾ।

ਅਸ਼ੋਕ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਵ ਸਿਰਫ਼ ਇਹੀ ਸੀ ਕਿ ਉਹ ਮੁੜ ਤੋਂ ਆਪਣੀ ਨਾਰਮਲ ਜ਼ਿੰਦਗੀ ਬਤੀਤ ਕਰ ਸਕੇ ਕਿਉਂਕਿ ਇਹ ਸਮਾਂ ਅਜਿਹਾ ਸੀ ਕਿ ਕਈ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਅਤੇ ਇਸ ਮਜ਼ਦੂਰ ਨੂੰ ਰੋਜ਼ੀ ਰੋਟੀ ਲਈ ਵੀ ਮੁਹਤਾਜ ਹੋਣਾ ਪੈ ਗਿਆ ਸੀ ਪਰ ਹੁਣ ਉਸ ਦੀ ਹਾਲਤ ਕਾਫ਼ੀ ਸੁਧਰ ਗਈ ਹੈ।ਜ਼ਿਕਰਯੋਗ ਹੈ ਕਿ ਇਸ ਵੀਡਿਉ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ।ਜਿਸ ਕਰਕੇ ਇਹ ਵੀਡਿਉ ਖੂਬ ਵਾਇਰਲ (Viral)ਹੋ ਰਹੀ ਹੈ।

ਇਹ ਵੀ ਪੜੋ:ਸੂਬਿਆਂ/ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਵਿੱਚੋਂ ਪਹਿਲਾ ਸਥਾਨ ਮਿਲਣ 'ਤੇ ਪੰਜਾਬ ਸਿੱਖਿਆ ਵਿਭਾਗ ਨੂੰ ਵਧਾਈ

ABOUT THE AUTHOR

...view details