Police will be stationed everywhere on the occasion of New Year celebrations in Ludhiana ਲੁਧਿਆਣਾ: 2022 ਨੂੰ ਪਿੱਛੇ ਛੱਡ ਕੇ ਪੂਰੀ ਦੁਨੀਆ 2023 ਦੇ ਸਵਾਗਤ ਲਈ ਤਿਆਰ ਹੈ, ਇਸ ਦੇ ਲਈ ਪੂਰੇ ਲੁਧਿਆਣਾ ਵਿੱਚ ਨਵੇਂ ਸਾਲ ਨੂੰ ਮਨਾਉਣ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਪਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਧੂਮਧਾਮ ਨਾਲ ਮਨਾਉਣ ਪਰ ਪਰ ਇਸ ਖੁਸ਼ੀ ਦੇ ਨਾਲ ਕਿਸੇ ਹੋਰ ਨੂੰ ਠੇਸ ਨਾ ਪਹੁੰਚੇ ਅਤੇ ਜੇਕਰ ਅਜਿਹਾ ਹੋਇਆ ਤਾਂ ਲੁਧਿਆਣਾ ਪੁਲਿਸ ਇਸ 'ਤੇ ਕਾਰਵਾਈ ਕਰੇਗੀ।
'ਰਾਤ ਨੂੰ ਜਸ਼ਨ ਮਨਾਉਣ ਲਈ ਕਿਸੇ 'ਤੇ ਕੋਈ ਪਾਬੰਦੀ ਨਹੀਂ': ਇਸ ਤੋਂ ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਰਾਤ ਨੂੰ ਜਸ਼ਨ ਮਨਾਉਣ ਲਈ ਕਿਸੇ 'ਤੇ ਕੋਈ ਪਾਬੰਦੀ ਨਹੀਂ ਹੈ, ਪਰ ਇਹ ਸਭ ਕੁਝ ਆਪਣੀ ਸੀਮਾ 'ਚ ਰਹਿ ਕੇ ਕਰਨਾ ਚਾਹੀਦਾ ਹੈ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਵੀ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਜਨਤਕ ਥਾਵਾਂ 'ਤੇ ਸ਼ਰਾਬ ਪੀਣ ਤੇ ਪਾਬੰਦੀ ਹੋਵੇਗੀ ਅਜਿਹਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
'ਸੁਰੱਖਿਆ ਲਈ ਲੁਧਿਆਣਾ ਦੀ ਸਾਰੀ ਪੁਲਿਸ ਫੋਰਸ ਸੜਕਾਂ 'ਤੇ ਰਹੇਗੀ ਤਾਇਨਾਤ':ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਵੀ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਲੁਧਿਆਣਾ ਦੀ ਸਾਰੀ ਪੁਲਿਸ ਫੋਰਸ ਸੜਕਾਂ 'ਤੇ ਤਾਇਨਾਤ ਰਹੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਹੋਟਲਾਂ ਦੇ ਬਾਹਰ ਅਤੇ ਪਾਰਟੀਆਂ ਤੋਂ ਬਾਅਦ ਵੀ ਤਾਇਨਾਤ ਕੀਤਾ ਜਾਂਦਾ ਹੈ ਪਰ ਹੋਟਲ ਮਾਲਕਾਂ ਅਤੇ ਰੈਸਟੋਰੈਂਟਾਂ ਦੇ ਮਾਲਕ ਇਸ ਨੂੰ ਇਹ ਨਹੀਂ ਸਮਝਣ ਕਿ ਇਹ ਮੁਲਾਜ਼ਮ ਉਨ੍ਹਾ ਦੀ ਨਿੱਜੀ ਸੁਰੱਖਿਆ ਲਈ ਹੈ ਉਨ੍ਹਾਂ ਕਿਹਾ ਕਿ ਉਹ ਸੜਕ 'ਤੇ ਤਾਇਨਾਤ ਹੈ ਅਤੇ ਸੜਦੀ ਆਵਾਜਾਈ ਦੀ ਸੁਰੱਖਿਆ ਲਈ ਵਚਨਬੱਧ ਹੈ।
'3000 ਦੇ ਕਰੀਬ ਪੁਲਿਸ ਮੁਲਾਜ਼ਮ ਕੀਤੇ ਜਾਣਗੇ ਤਾਇਨਾਤ':ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਲਈ ਅੱਜ ਲੁਧਿਆਣਾ ਪੁਲਿਸ ਦੀ ਤਰਫੋਂ ਸ਼ਹਿਰ ਭਰ 'ਚ 3000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਇਸ ਤੋਂ ਇਲਾਵਾ 180 ਦੇ ਕਰੀਬ ਵਾਹਨ ਵੀ ਗਸ਼ਤ 'ਤੇ ਤਾਇਨਾਤ ਰਹਿਣਗੇ, ਜੋ ਕਿ ਹਰ ਨਾਕੇ 'ਤੇ ਲਗਾਤਾਰ ਗਸ਼ਤ ਕਰਦੇ ਰਹਿਣਗੇ। ਲੁਧਿਆਣਾ ਪੁਲਿਸ ਹੁਲੜ ਬਾਜ਼ੀ ਕਰਨ ਵਾਲਿਆਂ ਨੂੰ ਨਹੀਂ ਬਖਸ਼ੇਗੀ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਪੁਲਸ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਅਜਿਹਾ ਕਰਨ ਲਈ ਮਜ਼ਬੂਰ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ:ਜਵੈਲਰ ਕੋਲੋਂ ਲੁੱਟ ਦੀ ਘਟਨਾ ਦੇ ਰੋਸ 'ਚ ਦੁਕਾਨਦਾਰਾਂ ਤੇ ਵਪਾਰੀਆਂ ਵਲੋਂ ਪੁਲਿਸ ਖਿਲਾਫ ਪ੍ਰਦਰਸ਼ਨ