ਪੰਜਾਬ

punjab

ETV Bharat / state

ਚੋਰੀ ਕਰ ਕੇ ਦੁਬਈ ਜਾਂਦੇ ਨੂੰ ਭੇਜਿਆ ਜੇਲ੍ਹ - Police solve stolen case in 36 hours

ਮੁਲਜ਼ਮ ਨੇ ਆਪਣੇ ਹੀ ਮਾਲਕ ਦੇ 10 ਲੱਖ ਰੁਪਏ ਦੇ ਸਾਈਨ ਕੀਤੇ ਹੋਏ ਚੈੱਕ ਅਤੇ 4.5 ਲੱਖ ਰੁਪਏ ਕੈਸ਼ ਚੋਰੀ ਕਰ ਲਿਆ ਸੀ।

ਲੁਧਿਆਣਾ ਪੁਲਿਸ
ਲੁਧਿਆਣਾ ਪੁਲਿਸ

By

Published : Feb 7, 2020, 3:37 AM IST

ਲੁਧਿਆਣਾ :ਸਥਾਨਕ ਪੁਲਿਸ ਨੇ ਚੋਰੀ ਦੀ ਇਕ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਦੁਬਈ ਜਾਣ ਦੀ ਫਿਰਾਕ ਚ ਬੈਠੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਲਈ ਦੱਸ ਦਈਏ ਕਿ ਮੁਲਜ਼ਮ ਨੇ ਆਪਣੇ ਹੀ ਮਾਲਕ ਦੇ 10 ਲੱਖ ਰੁਪਏ ਦੇ ਸਾਈਨ ਕੀਤੇ ਹੋਏ ਚੈੱਕ ਅਤੇ 4.5 ਲੱਖ ਰੁਪਏ ਕੈਸ਼ ਚੋਰੀ ਕਰ ਲਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਬਾਰੇ ਪੁਲਿਸ ਨੂੰ ਜਾਣੂ ਕਰਵਾਇਆ ਗਿਆ ਸੀ।

ਚੋਰੀ ਕਰ ਕੇ ਦੁਬਈ ਜਾਂਦੇ ਨੂੰ ਭੇਜਿਆ ਜੇਲ੍ਹ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਲੁਧਿਆਣਾ 'ਚ ਵਪਾਰੀ ਸਾਮਾਨ ਖ਼ਰੀਦਣ ਆਇਆ ਸੀ ਅਤੇ ਉਸ ਦਾ ਨੌਕਰ ਵੀ ਨਾਲ ਆਇਆ ਸੀ ਅਤੇ ਬਾਜ਼ਾਰ ਵਿੱਚੋਂ ਹੀ ਉਹ ਨੌਕਰ ਗਾਇਬ ਹੋ ਗਿਆ।

ਮੁਲਜ਼ਮ ਨੇ ਦੁਬਈ ਜਾਣ ਦੀ ਫਿਰਾਕ ਵਿੱਚ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਇੱਥੋਂ ਤਕ ਕਿ ਉਸ ਦਾ ਵੀਜਾ ਵੀ ਆ ਗਿਆ ਸੀ ਪਰ ਸਮਾਂ ਰਹਿੰਦਿਆਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ABOUT THE AUTHOR

...view details