ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਫ਼ੇਸਬੁੱਕ 'ਤੇ ਲਾਈਵ ਹੋ ਕੇ ਚਿੱਟਾ ਖਰੀਦੇ ਜਾਣ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਤੇ ਜਿਸ ਜਗ੍ਹਾਂ ਤੋਂ ਬੈਂਸ ਨੇ ਚਿੱਟਾ ਖਰੀਦਿਆ ਸੀ, ਉਥੇ ਵੱਡੀ ਗਿਣਤੀ 'ਚ ਪਹੁੰਚ ਕੇ ਛਾਪੇਮਾਰੀ ਕੀਤੀ।
ਨਸ਼ਾ ਤਸਕਰੀ ਠੱਲ੍ਹਣ ਲਈ ਪੁਲਿਸ ਨੇ ਕੀਤੀ ਛਾਪੇਮਾਰੀ - punjab news
ਸਿਮਰਜੀਤ ਸਿੰਘ ਬੈਂਸ ਵੱਲੋਂ ਚਿੱਟਾ ਖਰੀਦਣ ਤੋਂ ਬਾਅਦ ਹਰਕਤ 'ਚ ਆਈ ਪੁਲਿਸ। ਟਰਾਂਸਪੋਰਟ ਨਗਰ 'ਚ ਵੱਡੀ ਗਿਣਤੀ 'ਚ ਪਹੁੰਚ ਕੇ ਕੀਤੀ ਛਾਪੇਮਾਰੀ।
ਪੁਲਿਸ ਦੀ ਛਾਪੇਮਾਰੀ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਟਰਾਂਸਪੋਰਟ ਨਗਰ 'ਚ ਪੈਂਦੀ ਕੌੜਾ ਕਾਲੋਨੀ ਚ ਨਸ਼ਾ ਤਸਕਰੀ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਨੂੰ ਬੈਂਸ ਵਾਲੇ ਕੇਸ ਨਾਲ ਜੋੜਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਨਸ਼ਾ ਤਸਕਰੀ ਤੇ ਠੱਲ੍ਹ ਪਾਉਣ ਲਈ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।