ਲੁਧਿਆਣਾ: ਇੱਕ ਪਾਸੇ ਲੁਧਿਆਣਾ ਦੇ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਕਰਕੇ ਮੌਤਾਂ ਦਾ ਅੰਕੜਾ ਅਤੇ ਮਰੀਜ਼ ਵਧਦੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਅਮੀਰਜ਼ਾਦੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਪਾਰਟੀਆਂ ਕਰਨ ਵਿੱਚ ਮਸ਼ਰੂਫ ਹਨ।
ਲੁਧਿਆਣਾ ਦੇ ਹੋਟਲ 'ਚ ਚੱਲ ਰਹੀ ਅਮੀਰਜ਼ਾਦਿਆਂ ਦੀ ਪਾਰਟੀ 'ਚ ਪੁਲਿਸ ਵੱਲੋਂ ਛਾਪੇਮਾਰੀ, 54 ਗ੍ਰਿਫ਼ਤਾਰ
ਲੁਧਿਆਣਾ ਦੇ ਸਾਊਥ ਸਿਟੀ ਦੇ ਹੋਟਲ ਵਿੱਚ ਅਮੀਰਜ਼ਾਦਿਆਂ ਦੀ ਪੂਲ ਅਤੇ ਸ਼ਰਾਬ ਪਾਰਟੀ 'ਤੇ ਪੁਲਿਸ ਵੱਲੋਂ ਬੀਤੀ ਰਾਤ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਅਮੀਰਜ਼ਾਦਿਆਂ ਵੱਲੋਂ ਜੰਮ ਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।
ਅਜਿਹਾ ਇੱਕ ਤਾਜ਼ਾ ਮਾਮਲਾ ਲੁਧਿਆਣਾ ਦੇ ਸਾਊਥ ਸਿਟੀ ਦੇ ਹੋਟਲ ਤੋਂ ਸਾਹਮਣੇ ਆਇਆ ਹੈ, ਜਿੱਥੇ ਅਮੀਰਜ਼ਾਦਿਆਂ ਦੀ ਪੂਲ ਅਤੇ ਸ਼ਰਾਬ ਪਾਰਟੀ 'ਤੇ ਪੁਲਿਸ ਵੱਲੋਂ ਬੀਤੀ ਰਾਤ ਛਾਪੇਮਾਰੀ ਕੀਤੀ ਗਈ ਹੈ, ਇਨ੍ਹਾਂ ਅਮੀਰਜ਼ਾਦਿਆਂ ਵੱਲੋਂ ਸ਼ਰੇਆਮ ਜੰਮ ਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।
ਇਸ ਸਬੰਧੀ ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਬੀਤੀ ਰਾਤ ਸਾਊਥਸਿਟੀ ਦੇ ਹੋਟਲ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਹੋਟਲ 'ਚ ਪਾਰਟੀ ਕਰ ਰਹੇ 54 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਖਿਲਾਫ਼ ਕੇਸ ਦਰਜ ਲਿਆ ਗਿਆ ਹੈ। ਏਡੀਸੀਪੀ ਨੇ ਦੱਸਿਆ ਕਿ ਉਨ੍ਹਾਂ ਕੋਲੋਂ 28 ਬੋਤਲਾਂ ਸ਼ਰਾਬ, 5 ਪੇਟੀਆਂ ਬੀਅਰ ਅਤੇ ਦੋ ਹੁੱਕੇ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਅਮੀਰਜ਼ਾਦਿਆਂ ਦੀ ਇੱਕ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜੋ ਪੁਲਿਸ ਵੱਲੋਂ ਹੀ ਬਣਾਈ ਗਈ ਹੈ।