ਲੁਧਿਆਣਾ: ਪੁਲਿਸ ਸ਼ਹਿਰ 'ਚ ਰੋੜ ਸੇਫਟੀ ਹਫਤਾ ਮਨ੍ਹਾ ਰਹੀ ਹੈ। ਇਸ ਦੇ ਤਹਿਤ ਉਹ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ, ਸ਼ਰਾਬ ਪੀ ਕੇ ਗੱਡੀ ਨਾ ਚਲਾਓ। ਉਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਮੁਲਾਜ਼ਮਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ 'ਤੇ ਖੁਦ ਹੀ ਥਿੜਕਦੇ ਵਿਖਾਈ ਦੇ ਰਹੇ।
ਸ਼ਰਾਬ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਣਿਆਂ 'ਤੇ ਥਿੜਕਦੇ ਵਿਖਾਈ ਦਿੱਤੇ ਪੁਲਿਸ ਮੁਲਾਜ਼ਮ, ਅਫਸਰਾਂ ਨੇ ਸਾਧੀ ਚੁੱਪੀ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਪਬਲਿਕ ਥਾਵਾਂ 'ਤੇ ਸ਼ਰਾਬ ਨਸ਼ੇ ਅਤੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਦੇ ਅਕਸਰ ਨਿਖੇਧੀ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੇ ਆਪਣੇ ਹੀ ਮੁਲਾਜ਼ਮਾਂ ਸ਼ਰਾਬ ਖਾਸ ਕਰਕੇ ਘਰ ਦੀ ਕੱਢੀ ਦਾਰੂ ਦੇ ਗਾਣਿਆਂ ਤੇ ਪੈੱਗ ਦੇ ਇਸ਼ਾਰੇ ਕਰਦੇ ਅਤੇ ਭੰਗੜੇ ਪੈਂਦੇ ਵਿਖਾਈ ਦੇ ਰਹੇ ਹਨ।
ਸ਼ਰਾਬ ਨੂੰ ਪ੍ਰਫੁੱਲਿਤ ਕਰਨ ਵਾਲੇ ਗਾਣਿਆਂ 'ਤੇ ਥਿੜਕਦੇ ਵਿਖਾਈ ਦਿੱਤੇ ਪੁਲਿਸ ਮੁਲਾਜ਼ਮ, ਅਫਸਰਾਂ ਨੇ ਸਾਧੀ ਚੁੱਪੀ
ਹਾਲਾਂਕਿ ਇਸ ਮਾਮਲੇ ਤੇ ਜਦੋ ਸੀਨੀਅਰ ਪੁਲਿਸ ਅਫ਼ਸਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਪੁਲਿਸ ਦਾ ਇਹ ਚਿਹਰਾ ਵੇਖ ਕੇ ਲੋਕ ਵੀ ਹੈਰਾਨ ਹੋ ਰਹੇ ਹਨ।
ਦੱਸਦੇ ਚੱਲੀਏ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਪਬਲਿਕ ਥਾਵਾਂ 'ਤੇ ਸ਼ਰਾਬ ਨਸ਼ੇ ਅਤੇ ਹਥਿਆਰਾਂ ਨੂੰ ਪਰਮੋਟ ਕਰਨ ਵਾਲੇ ਗਾਣਿਆਂ ਦੇ ਅਕਸਰ ਨਿਖੇਧੀ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੇ ਆਪਣੇ ਹੀ ਮੁਲਾਜ਼ਮਾਂ ਸ਼ਰਾਬ ਖਾਸ ਕਰਕੇ ਘਰ ਦੀ ਕੱਢੀ ਦਾਰੂ ਦੇ ਗਾਣਿਆਂ ਤੇ ਪੈੱਗ ਦੇ ਇਸ਼ਾਰੇ ਕਰਦੇ ਅਤੇ ਭੰਗੜੇ ਪੈਂਦੇ ਵਿਖਾਈ ਦੇ ਰਹੇ ਹਨ।