ਲੁਧਿਆਣਾ: ਪੰਜਾਬ ਅੰਦਰ ਆਏ ਦਿਨ ਨਸ਼ਾ ਤਸ਼ਕਰਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਹਰ ਹੱਥਕੰਡੇ ਅਪਣਾਉਂਦੀ ਹੈ ਹਰ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਂਦਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਤੋਂ ਜਿੱਥੇ ਥਾਣਾ ਜਮਾਲਪੁਰ ਦੇ ਅਧੀਨ ਆਦੀ ਮੁੰਡਿਆਂ ਚੌਕੀਂ ਦੀ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਦੋ ਔਰਤਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਇੱਕ ਕਿੱਲੋ ਤੋਂ ਵੱਧ ਅਫ਼ੀਮ ਬਰਾਮਦ ਹੋਈ ਹੈ ਪੁਲਿਸ ਨੇ ਇਹਨ੍ਹਾਂ ਔਰਤਾਂ ਤੇ ਐਨਡੀਪੀਐਸ ਧਾਰਾ ਦੇ ਐਕਟ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਜਮਾਲਪੁਰ ਦੇ ਐਸਐਚਓ ਕੁਲਵੰਤ ਮੱਲੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਮੁੰਡਿਆਂ ਕਲਾਂ ਚੌਕੀਂ ਦੇ ਇੰਚਾਰਜ ਦਲਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ਼ ਗੁਪਤ ਸੂਚਨਾ ਦੇ ਅਧਾਰ ਤੇ ਚੰਡੀਗੜ੍ਹ ਰੋਡ ਨੇੜੇ ਮੁੰਡਿਆਂ ਕਲਾਂ ਕੋਲ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਦੋ ਔਰਤਾਂ ਹੱਥ ਵਿਚ ਪਲਾਸਟਿਕ ਲਿਫ਼ਾਫ਼ਾ ਫੜੀਆ ਸੀ 'ਤੇ ਪੈਦਲ ਆ ਰਹੀ ਸੀ।