ਲੁਧਿਆਣਾ:ਕੋਰੋਨਾ ਕਾਲ ਦੇ ਚੱਲਦੇ ਦੇਸ਼ ਭਰ ਵਿਚ ਐਂਬੂਲੈਂਸ ਚਾਲਕਾਂ ਨੇ ਵੱਧ ਚਾਰਜ ਵਸੂਲੇ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ।ਇਸ ਮਾਮਲੇ ਸਬੰਧੀ ਪੁਲਿਸ ਨੂੰ ਵੀ ਇਸ ਗੱਲ ਦੀ ਕਾਫ਼ੀ ਸੂਚਨਾ ਮਿਲ ਰਹੀ ਸੀ ਤੇ ਹੁਣ ਇਸਦੇ ਚਲਦੇ ਲੁਧਿਆਣਾ ਦੇ ਸਿਵਲ ਹਸਪਤਾਲ ਅਤੇ ਹੋਰ ਨਾਮੀ ਹਸਪਤਾਲਾਂ ਦੇ ਅੱਗੇ ਐਂਬੂਲੈਂਸ ਸਟੈਂਡ ‘ਤੇ ਖੜੀਆਂਅ ਐਂਬੂਲੈਂਸ ਉਤੇ ਲੁਧਿਆਣਾ ਪੁਲਿਸ ਨੇ ਨੋ ਓਵਰ ਚਾਰਜ ਲਿਖ ਕੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤਾਂ ਜੋ ਜ਼ਿਆਦਾ ਪੈਸੇ ਵਸੂਲਣ ਵਾਲੇ ਚਾਲਕ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ|
ਇਸ ਮੌਕੇ ਲੁਧਿਆਣਾ ਟ੍ਰੈਫਿਕ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀ ਸੀ ਕਿ ਐਂਬੂਲੈਂਸ ਚਾਲਕ ਮਰੀਜ਼ਾਂ ਤੋਂ ਉਵਰ ਚਾਰਜ ਕਰ ਰਹੇ ਹੈਂ।ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਪੁਲਿਸ ਨੇ ਗੰਭੀਰਤਾ ਦੇ ਨਾਲ ਇਹ ਕਦਮ ਉਠਾਇਆ ਤਾਂ ਜੋ ਆਮ ਲੋਕ ਜਾਗਰੂਕ ਹੋ ਸਕਣ ਜਿਸ ਕਾਰਨ ਹਰ ਐਂਬੂਲੈਂਸ ਉੱਤੇ ਟ੍ਰੈਫਿਕ ਪੁਲਿਸ ਵੱਲੋਂ ਸਟਿੱਕਰ ਲਗਾ ਦਿੱਤੇ ਗਏ ਹਨ ਅਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਐਂਬੂਲੈਂਸ ਚਾਲਕ ਓਵਰ ਚਾਰਜ ਕਰੇ ਤਾਂ ਉਸ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਜਾ ਸਕੇ ।