ਖੰਨਾ: ਪੰਜਾਬ ਪੁਲਿਸ ਦੇ ਮੁਲਾਜ਼ਮ ਜਿੱਥੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਸਖ਼ਤ ਡਿਊਟੀਆਂ ਨਿਭਾ ਰਹੇ ਹਨ। ਉੱਥੇ ਹੀ ਸਮਰਾਲਾ ਪੁਲਿਸ ਦੇ ਮੁਲਾਜ਼ਮ ਰਣਬੀਰ ਸਿੰਘ ਰਾਣਾ ਅਤੇ ਐਨਜੀਓ ਚਲਾਉਣ ਵਾਲੇ ਰਿੰਪੀ ਦੇ ਨਾਲ ਮਿਲ ਕੇ ਸਮਾਜ ਸੇਵਾ ਦਾ ਫਰਜ਼ ਨਿਭਾਉਂਦੇ ਹੋਏ ਪਿਛਲੇ ਕਈ ਮਹੀਨਿਆਂ ਤੋਂ ਸਮਰਾਲਾ ਦੇ ਮੇਨ ਚੌਂਕ ਦੇ ਨਜ਼ਦੀਕ ਬੈਠੇ ਇੱਕ ਦਿਵਯਾਂਗ ਵਿਅਕਤੀ ਨੂੰ ਨਵਾਇਆ ਅਤੇ ਕੱਪੜੇ ਪਵਾਏ ਗਏ।
ਪੁਲਿਸ ਨੇ ਸਮਰਾਲਾ ਚੌਂਕ 'ਚ ਬੈਠੇ ਦਿਵਯਾਂਗ ਵਿਅਕਤੀ ਦੀ ਕੀਤੀ ਸਾਂਭ ਸੰਭਾਲ - ਸਮਰਾਲਾ ਚੌਂਕ
ਸਮਰਾਲਾ ਸ਼ਹਿਰ ਦੇ ਮੇਨ ਚੌਂਕ ਦੇ ਵਿੱਚ ਕਈ ਮਹੀਨਿਆਂ ਤੋਂ ਬੈਠੇ ਦਿਵਯਾਂਗ ਵਿਅਕਤੀ ਨੂੰ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਸਮਾਜ ਭਲਾਈ ਸੰਸਥਾ ਨੇ ਇੱਕ ਦਿਵਯਾਂਗ ਵਿਅਕਤੀ ਦੀ ਮਦਦ ਕੀਤੀ।
ਪੁਲਿਸ ਨੇ ਸਮਰਾਲਾ ਚੌਂਕ 'ਚ ਬੈਠੇ ਦਿਵਯਾਂਗ ਵਿਅਕਤੀ ਦੀ ਕੀਤੀ ਸਾਂਭ ਸੰਭਾਲ
ਇਹ ਵਿਅਕਤੀ ਕਈ ਦਿਨਾਂ ਤੋਂ ਨਹਾਤਾ ਨਹੀਂ ਸੀ ਅਤੇ ਇਸ ਕੋਲੋਂ ਬਹੁਤ ਗੰਦੀ ਬਦਬੂ ਆਉਂਦੀ ਸੀ। ਇੱਕ ਦਿਵਯਾਂਗ ਦੀ ਮਦਦ ਕਰਨ ਨੂੰ ਆਪਣਾ ਫਰਜ਼ ਸਮਝਦੇ ਹੋਏ ਪੁਲਿਸ ਮੁਲਾਜ਼ਮ ਰਣਵੀਰ ਸਿੰਘ ਰਾਣਾ ਅਤੇ ਐਨਜੀਓ ਚਲਾਉਣ ਵਾਲੇ ਰਿੰਪੀ ਬਾਈ ਨੇ ਚੰਗੀ ਤਰ੍ਹਾਂ ਇਸ ਨੂੰ ਨਵਾਇਆ ਅਤੇ ਉਸ ਨੂੰ ਨਵੇਂ ਕੱਪੜੇ ਵੀ ਪਵਾਏ। ਉਸ ਤੋਂ ਬਾਅਦ ਇਸ ਦਿਵਯਾਂਗ ਵਿਅਕਤੀ ਦੀ ਰਹਿਣ ਵਾਲੀ ਜਗ੍ਹਾ ਨੂੰ ਵੀ ਰਹਿਣ ਲਾਇਕ ਬਣਾਉਣ ਲਈ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ। ਸਮਾਜ ਵਿੱਚ ਅਜਿਹੀ ਮਿਸਾਲਾਂ ਹੀ ਦੁਨੀਆ ਵਿੱਚ ਇਨਸਾਨੀਅਤ ਜ਼ਿੰਦਾ ਹੋਣ ਦੀ ਨਿਸ਼ਾਨੀ ਦਿੰਦੀਆਂ ਹਨ