ਲੁਧਿਆਣਾ: ਸ਼ਹਿਰ ਦੇ ਚੌਕੀਮਾਨ ਬੱਸ ਅੱਡੇ ‘ਤੇ ਪੁਲਿਸ ਨੂੰ ਇੱਕ 7 ਸਾਲ ਦਾ ਗੁੰਮ ਹੋਇਆ ਬੱਚਾ ਮਿਲਿਆ ਹੈ। ਥਾਣਾ ਸਦਰ ਦੇ ਅੰਤਰਗਤ ਪੈਂਦੀ ਚੌਕੀ ਚੌਕੀਮਾਨ ਦੇ ਇੰਚਾਰਜ ਸ਼ਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਇਕ ਲਗਭੱਗ 7-8 ਸਾਲ ਦਾ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਬੱਚਾ ਮਿਲਿਆ ਹੈ ਜੋ ਕਿ ਆਪਣੇ ਮਾਤਾ-ਪਿਤਾ ਕੋਲੋਂ ਵਿਛੜ ਗਿਆ ਹੈ।
ਕਿੰਨ੍ਹਾਂ ਹਾਲਾਤਾਂ 'ਚ ਪੁਲਿਸ ਨੂੰ ਮਿਲਿਆ ਇਹ ਮਾਸੂਮ ! - ਪੁਲਿਸ ਮੁਲਾਜ਼ਮ
ਲੁਧਿਆਣਾ ਵਿੱਚ ਪੁਲਿਸ ਨੂੰ ਇੱਕ 7 ਸਾਲ ਦੇ ਕਰੀਬ ਗੁੰਮ ਹੋਇਆ ਬੱਚਾ ਮਿਲਿਆ ਹੈ। ਇਸ ਗੁੰਮ ਹੋਏ ਬੱਚੇ ਨੂੰ ਲੈਕੇ ਪੁਲਿਸ ਵੱਲੋਂ ਲੋਕਾਂ ਨੂੰ ਇੱਕ ਅਹਿਮ ਅਪੀਲ ਕੀਤੀ ਗਈ ਹੈ।
ਕਿੰਨ੍ਹਾਂ ਹਾਲਾਤਾਂ 'ਚ ਮਿਲਿਆ ਪੁਲਿਸ ਨੂੰ ਇਹ ਮਾਸੂਮ !
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਬੱਚਾ ਆਪਣਾ ਨਾਮ ਹਰਸ਼ਿਤ ਤੇ ਆਪਣੀ ਮਾਂ ਦਾ ਨਾਮ ਸੰਨਾਤੀ ਦੱਸਦਾ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਡੀ ਇਸ ਵੀਡੀਓਜ਼ ਨਾਲ ਜਿਸ ਨੂੰ ਵੀ ਇਸ ਬੱਚੇ ਦੇ ਘਰ ਵਾਲਿਆਂ ਵਾਰੇ ਕੁਝ ਪਤਾ ਚੱਲੇ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਅਤੇ ਚੌਂਕੀ ਦੇ ਇੰਚਾਰਜ ਨਾਲ ਮੋਬਾਇਲ ਨੰਬਰ 80549-00296 ‘ਤੇ ਗੱਲ ਕਰ ਕੇ ਬੱਚੇ ਨੂੰ ਲਿਜਾ ਸਕਦਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਬੱਚਾ ਉਨ੍ਹਾਂ ਦੇ ਮਾਪਿਆਂ ਤੱਕ ਸਹੀ ਸਲਾਮਤ ਪਹੁੰਚ ਸਕੇ।