ਲੁਧਿਆਣਾ:ਲੁਧਿਆਣਾ ਦੇ ਵਿਚ ਕਈ ਤਬਾਦਲੇ ਦੇ ਬਾਵਜੂਦ ਆਈਪੀਐਸ ਅਫਸਰ ਆਪਣੀ ਰਿਹਾਇਸ਼ ਨਹੀਂ ਛੱਡ ਰਹੇ, ਜਿਸ ਕਰਕੇ ਬਾਕੀ ਆਈ.ਪੀ.ਐਸ ਅਫਸਰਾਂ Police Commissioner Ludhiana has issued notice ਨੂੰ ਰਿਹਾਇਸ਼ ਨਹੀਂ ਮਿਲ ਰਹੀਆਂ ਅਤੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਅਜਿਹੇ ਅਧਿਕਾਰੀਆਂ 'ਤੇ ਸਖਤੀ ਵਿਖਾਉਣ ਦੀ ਗੱਲ ਕਹੀ ਹੈ। vacate the official residence of IPS officers
IPS ਅਫ਼ਸਰਾਂ ਤੋਂ ਰਿਹਾਇਸ਼ ਖਾਲੀ ਕਰਵਾਉਣ ਲਈ ਪੁਲਿਸ ਕਮਿਸ਼ਨਰ ਵੱਲੋਂ ਨੋਟਿਸ ਜਾਰੀ ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਤਬਾਦਲਾ ਹੀ ਹੋ ਗਿਆ ਹੈ ਤਾਂ ਉਹਨਾਂ ਨੂੰ ਉਹ ਖਾਲੀ ਕਰਨੀ ਪਵੇਗੀ, ਇਹ ਕਨੂੰਨੀ ਤੌਰ ਉੱਤੇ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੈੱਡਕੁਆਟਰ ਇਸ ਸਬੰਧੀ ਇੱਕ ਸੂਚੀ ਵੀ ਭੇਜੀ ਹੈ, ਜਿਸ ਵਿੱਚ 7 ਅਜਿਹੇ ਅਫਸਰਾਂ ਦੇ ਨਾਂ ਸ਼ਾਮਿਲ ਕੀਤੇ ਗਏ ਨੇ, ਜਿਨ੍ਹਾਂ ਨੇ ਆਪਣੀਆਂ ਰਿਹਾਇਸ਼ਾਂ ਤਬਾਦਲੇ ਦੇ ਬਾਵਜੂਦ ਖਾਲੀ ਨਹੀਂ ਕੀਤੀਆਂ।
ਹਾਲਾਂਕਿ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਇਨ੍ਹਾਂ ਅਫਸਰਾਂ ਦੇ ਨਾਂ ਲੈਣ ਤੋਂ ਗੁਰੇਜ਼ ਕੀਤਾ ਪਰ ਏਨਾ ਜ਼ਰੂਰ ਕਿਹਾ ਕਿ ਜੋ ਨਵੇਂ ਅਫਸਰ ਲੁਧਿਆਣਾ ਆ ਰਹੇ ਹਨ, ਉਹਨਾਂ ਨੂੰ ਰਹਿਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਹੈ, ਕਿਉਂਕਿ ਹੋਰਨਾਂ ਜ਼ਿਲ੍ਹਿਆਂ ਵਿੱਚ ਤਬਾਦਲਾ ਹੋਣ ਦੇ ਬਾਵਜੂਦ ਉਹ ਲੁਧਿਆਣਾ ਆਪਣੀ ਰਿਹਾਇਸ਼ ਨਹੀਂ ਛੱਡ ਰਹੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਜਿੱਥੇ ਤਬਾਦਲਾ ਹੋਇਆ ਹੈ, ਉਥੇ ਰਿਹਾਇਸ਼ ਮਿਲ ਚੁੱਕੀ ਹੈ ਅਜਿਹੇ ਵਿੱਚ 2 ਰਿਹਾਇਸ਼ੀ ਰੱਖਣੀਆਂ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਹਨ, ਉਨ੍ਹਾਂ ਨੂੰ ਅਜਿਹੇ ਘਰ ਖਾਲੀ ਕਰਨੇ ਪੈਣਗੇ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਤੋਂ ਮਾਰਕੀਟ ਦੇ ਹਿਸਾਬ ਦੇ ਨਾਲ ਇਨ੍ਹਾਂ ਰਿਹਾਇਸ਼ਾਂ ਦਾ ਕਿਰਾਇਆ ਵਸੂਲਿਆ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ 7 ਦੇ ਕਰੀਬ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਬਾਕੀਆਂ ਦੀ ਲਿਸਟ ਵੀ ਅਸੀਂ ਆਪਣੇ ਹੈੱਡਕੁਆਟਰ ਦੇ ਦਿੱਤੀ ਹੈ। ਨਿਯਮ ਮੁਤਾਬਕ ਤਬਾਦਲੇ ਤੋਂ ਬਾਅਦ ਅਧਿਕਾਰੀਆਂ ਨੂੰ 2 ਤੋਂ 6 ਮਹੀਨੇ ਅੰਦਰ ਇਹ ਮਕਾਨ ਖ਼ਾਲੀ ਕਰਨੇ ਹੁੰਦੇ ਹਨ।
ਇਹ ਵੀ ਪੜੋ:-ਵਿਦੇਸ਼ੀ ਮਹਿਲਾ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਕੀਤਾ ਦੁੱਖ ਜ਼ਾਹਿਰ