ਪੰਜਾਬ

punjab

ETV Bharat / state

ਪੁਲਿਸ ਨੇ ਘੰਟਾ ਘਰ ਚੌਂਕ 'ਚ ਬੈਰੀਗੇਟਿੰਗ ਲਗਾ ਕੋਰੋਨਾ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ - ਪੁਲਿਸ ਨੇ ਕੋਰੋਨਾ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਕੋਰੋਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਲੁਧਿਆਣਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ। ਪੁਲਿਸ ਨੇ ਘੰਟਾ ਘਰ ਚੌਂਕ ਵਿੱਚ ਬੈਰੀਗੇਟਿੰਗ ਕਰਕੇ ਜਿੱਥੇ ਟ੍ਰੈਫਿਕ ਨੂੰ ਰੋਕਿਆ ਉੱਥੇ ਹੀ ਜਾਨ ਗੁਆ ਚੁੱਕੇ ਲੋਕਾਂ ਦੀ ਯਾਦ ਵਿੱਚ ਮੌਨ ਵਰਤ ਰੱਖਿਆ।

ਫ਼ੋਟੋ
ਫ਼ੋਟੋ

By

Published : Mar 27, 2021, 2:14 PM IST

ਲੁਧਿਆਣਾ: ਅੱਜ ਲੁਧਿਆਣਾ ਵਿੱਚ ਇਕ ਵਾਰ ਫੇਰ ਸੜਕਾਂ ਉੱਤੇ ਗੱਡੀਆਂ ਦੀ ਆਮਦ ਰੋਕੀ ਗਈ। ਪੰਜਾਬ ਸਰਕਾਰ ਵੱਲੋਂ ਦਿੱਤੀ ਹਿਦਾਇਤ ਮੁਤਾਬਕ ਸ਼ਨੀਵਾਰ ਨੂੰ 11 ਵਜੇ ਤੋਂ 12 ਵਜੇ ਤੱਕ ਮੌਨ ਵਰਤ ਰੱਖਣ ਲਈ ਕਿਹਾ ਗਿਆ ਸੀ , ਜਿਸ ਦੇ ਮੁਤਾਬਕ ਸਰਕਾਰ ਦਾ ਕਹਿਣਾ ਸੀ ਕਿ ਸੜਕਾਂ ਉੱਤੇ ਗੱਡੀਆਂ ਨਹੀਂ ਚੱਲਣਗੀਆਂ , ਜਿਸ ਦੀ ਪਾਲਣਾ ਕਰਵਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ। ਪੁਲਿਸ ਨੇ ਘੰਟਾ ਘਰ ਚੌਂਕ ਵਿੱਚ ਬੈਰੀਗੇਟਿੰਗ ਕਰਕੇ ਜਿੱਥੇ ਟ੍ਰੈਫਿਕ ਨੂੰ ਰੋਕਿਆ ਉੱਥੇ ਹੀ ਜਾਨ ਗੁਆ ਚੁੱਕੇ ਲੋਕਾਂ ਦੀ ਯਾਦ ਵਿੱਚ ਮੌਨ ਵਰਤ ਰੱਖਿਆ।

ਵੇਖੋ ਵੀਡੀਓ

ਜੁਆਇੰਟ ਪੁਲਿਸ ਕਮਿਸ਼ਨਰ ਦੀਪਕ ਪਾਰੇਖ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਅੱਜ 11 ਤੋਂ 12 ਵਜੇ ਤੱਕ ਮੌਨ ਵਰਤ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਅਤੇ ਮਾਸਕ ਆਦਿ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।

ABOUT THE AUTHOR

...view details