ਪੰਜਾਬ

punjab

ETV Bharat / state

ਲੁਧਿਆਣਾ ਗੈਂਗਰੇਪ ਮਾਮਲੇ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ - ਲੁਧਿਆਣਾ ਗੈਂਗਰੇਪ

ਲੁਧਿਆਣਾ: ਮੁੱਲਾਂਪੁਰ 'ਚ ਹੋਏ ਗੈਂਗਰੇਪ ਮਾਮਲੇ ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਾਦਿਕ ਅਲੀ ਵਜੋਂ ਹੋਈ ਹੈ। ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸੰਕੇਤਕ ਤਸਵੀਰ

By

Published : Feb 12, 2019, 10:51 PM IST

ਲੁਧਿਆਣਾ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਸਾਦਿਕ ਅਲੀ ਨੂੰ ਸ਼ੱਕ ਦੇ ਤੌਰ ਤੇ ਹਿਰਾਸਤ ਚ ਲਿਆ ਗਿਆ ਸੀ। ਪੁੱਛਗਿੱਛ ਤੋਂ ਬਾਅਦ ਖੁਲਾਸਾ ਹੋਇਆ ਕਿ ਉਹ ਜ਼ੁਰਮ ਚ ਸ਼ਾਮਲ ਸੀ। ਪੁਲਿਸ ਨੇ ਬਾਕੀ ਮੁਲਜ਼ਮਾਂ ਦੇ ਸਕੈੱਚ ਵੀ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 16 ਲੋਕਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਭਾਲ ਲਈ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।

ਮੁਲਜ਼ਮਾਂ ਦੇ ਸਕੈੱਚ

ਦੱਸਣਯੋਗ ਹੈ ਕਿ ਮੁੱਲਾਂਪੁਰ ਹਲਕੇ 'ਚ 9 ਤਰੀਕ ਨੂੰ 20 ਸਾਲਾ ਲੜਕੀ ਨਾਲ 12 ਜਣਿਆਂ ਨੇ ਗੈਂਗਰੇਪ ਕੀਤਾ ਸੀ। ਕਾਰ 'ਚ ਪੀੜਤਾ ਆਪਣੇ ਦੋਸਤ ਨਾਲ ਜਾ ਰਹੀ ਸੀ। ਰਸਤੇ 'ਚ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਪਹਿਲਾਂ ਉਨ੍ਹਾਂ ਪੈਸੇ ਮੰਗੇ ਜਦ ਨਹੀਂ ਮਿਲੇ ਤਾਂ ਉਨ੍ਹਾਂ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

ABOUT THE AUTHOR

...view details