ਲੁਧਿਆਣਾ: ਰਾਏਕੋਟ ਪੁਲਿਸ ਵੱਲੋਂ ਮੋਬਾਈਲ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਚੋਰੀ ਦੇ 22 ਮੋਬਾਈਲਾਂ ਸਮੇਤ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਸ਼ਹਿਰ ਵਿੱਚ ਪਿਛਲੇ ਦਿਨੀਂ ਪ੍ਰਵਾਸੀ ਮਜਦੂਰਾਂ ਕੋਲੋਂ ਮੋਬਾਈਲ ਚੋਰ ਗਿਰੋਹ ਵੱਲੋਂ ਮੋਬਾਈਲ ਚੋਰੀ ਕੀਤੇ ਗਏ ਸਨ।
ਪੁਲਿਸ ਨੇ ਚੋਰ ਗਿਰੋਹ ਦੇ 2 ਮੈਂਬਰ ਕੀਤੇ ਕਾਬੂ, ਦੇਖੋ ਕੀ ਕੀਤਾ ਬਰਾਮਦ ! - ਬਿਸ਼ਨਪੁਰ
ਰਾਏਕੋਟ ਪੁਲਿਸ ਵੱਲੋਂ ਮੋਬਾਈਲ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਚੋਰੀ ਦੇ 22 ਮੋਬਾਈਲਾਂ ਸਮੇਤ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਸ਼ਹਿਰ ਵਿੱਚ ਪਿਛਲੇ ਦਿਨੀਂ ਪ੍ਰਵਾਸੀ ਮਜਦੂਰਾਂ ਕੋਲੋਂ ਮੋਬਾਈਲ ਚੋਰ ਗਿਰੋਹ ਵੱਲੋਂ ਮੋਬਾਈਲ ਚੋਰੀ ਕੀਤੇ ਗਏ ਸਨ।
ਇਸ ਸੰਬੰਧ ਵਿੱਚ ਪੁਲਿਸ ਥਾਣਾ ਸਿਟੀ ਰਾਏਕੋਟ ਵਿਖੇ DSP ਰਾਏਕੋਟ ਗੁਰਬਚਨ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਥਾਣਾ ਸਿਟੀ ਰਾਏਕੋਟ ਦੇ SHO ਅਜੈਬ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਬੱਸ ਸਟੈਂਡ ਰਾਏਕੋਟ ਵਿਖੇ ਮੌਜੂਦ ਸੀ। ਇੱਕ ਪ੍ਰਵਾਸੀ ਮਜ਼ਦੂਰ ਮੁਹੰਮਦ ਆਜ਼ਾਦ ਵਾਸੀ ਬਿਸ਼ਨਪੁਰ (ਬਿਹਾਰ) ਜੋ ਅੱਜ ਕੱਲ੍ਹ ਰਾਏਕੋਟ ਵਿਖੇ ਰਾਧਾ ਸੁਆਮੀ ਸਤਿਸੰਗ ਘਰ ਸਾਹਮਣੇ ਕਿਸਾਨ ਰਛਪਾਲ ਸਿੰਘ ਗਰੇਵਾਲ ਦੀ ਮੋਟਰ 'ਤੇ ਰਹਿੰਦਾ ਹੈ ਨੇ 2 ਵਿਅਕਤੀਆਂ 'ਤੇ ਮੋਬਾਇਲ ਚੋਰੀ ਕਰਨ ਮਾਮਲਾ ਦਰਜ ਕਰਵਾਇਆ ਸੀ। ਜਿਸ 'ਤੇ ਕਾਰਵਾਈ ਕਰਦਿਆਂ ਰਾਏਕੋਟ ਸਿਟੀ ਪੁਲਿਸ ਨੇ ਮੁਕੱਦਮਾ ਦਰਜ ਕਰਨ ਉਪਰੰਤ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਕੋਲੋਂ 22 ਮੋਬਾਇਲ ਬਰਾਮਦ ਕੀਤੇ ਗਏ ਹਨ।
ਇਹ ਵੀ ਪੜੋ:Rajouri Encounter: ਫੌਜ ਵਲੋਂ ਮੁੱਠਭੇੜ 'ਚ ਦੋ ਅੱਤਵਾਦੀ ਢੇਰ