ਦਾਤ ਵਿਖਾ ਕੇ ਮੋਬਾਈਲ ਲੁੱਟਣ ਵਾਲੇ ਦੋ ਮੁਲਜ਼ਮ ਕਾਬੂ - punjab news
ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜੋ ਲੋਕਾਂ ਨੂੰ ਦਾਤ ਵਿਖਾ ਕੇ ਉਨ੍ਹਾਂ ਤੋਂ ਮਹਿੰਗੇ ਮੋਬਾਈਲ ਲੁੱਟਦੇ ਸਨ।
ਫ਼ੋਟੋ
ਲੁਧਿਆਣਾ: ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਲਗਭਗ ਅੱਠ ਮੋਬਾਈਲ ਵੀ ਬਰਾਮਦ ਹੋਏ ਹਨ। ਦੋਵੇਂ ਮੁਲਜ਼ਮ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਹ ਫੋਕਲ ਪੁਆਇੰਟ ਅਤੇ ਮੋਤੀ ਨਗਰ ਇਲਾਕੇ ਦੇ ਵਿਚ ਸਰਗਰਮ ਸਨ।