ਜਗਰਾਉਂ: ਜਗਰਾਉਂ ਦਿਹਾਤੀ ਪੁਲਿਸ ਵਲੋਂ ਰਾਏਕੋਟ ਦੇ ਪਿੰਡ ਬੜੂੰਦੀ 'ਚ ਹੋਏ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਵਲੋਂ ਇਸ ਕਤਲ ਮਾਮਲੇ 'ਚ ਪੰਜ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਕਿ ਇਹ ਕਤਲ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ। ਮ੍ਰਿਤਕ ਅਤੇ ਕਤਲ ਕਰਨ ਵਾਲਾ ਮੁੱਖ ਵਿਅਕਤੀ ਆਪਸ 'ਚ ਰਿਸ਼ਤੇਦਾਰ ਲੱਗਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹਰਵਿੰਦਰ ਸਿੰਘ ਵਲੋਂ ਰਾਜਿੰਦਰ ਸਿੰਘ ਦਾ ਕਤਲ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਗਿਆ। ਹਰਵਿੰਦਰ ਸਿੰਘ ਅਨੁਸਾਰ ਮ੍ਰਿਤਕ ਰਾਜਿੰਦਰ ਤਾਂਤਰਿਕ ਕੋਲ ਜਾਂਦਾ ਸੀ, ਤੇ ਜਾਦੂ ਟੂਣੇ ਕਰਦਾ ਸੀ, ਜਿਸ ਕਾਰਨ ਉਨ੍ਹਾਂ ਦਾ ਕੋਈ ਵੀ ਕੰਮ ਸਫ਼ਲ ਨਹੀਂ ਹੁੰਦਾ ਸੀ। ਪੁਲਿਸ ਦਾ ਕਹਿਣਾ ਕਿ ਇਸ ਕਾਰਨ ਹੀ ਇਨ੍ਹਾਂ ਵਲੋਂ ਕਤਲ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਕਿ ਕਾਤਲਾਂ ਵਲੋਂ ਕਤਲ ਤੋਂ ਬਾਅਦ ਲੋਕੇਸ਼ਨ ਵੀ ਬਦਲੀ ਗਈ। ਜਿਸ ਕਾਰਨ ਕਤਲ ਤੋਂ ਬਾਅਦ ਉਨ੍ਹਾਂ ਹਰ ਇੱਕ ਨੂੰ ਇਹ ਕਿਹਾ ਕਿ ਉਹ ਅੰਮ੍ਰਿਤਸਰ ਸੀ, ਤਾਂ ਜੋ ਕਿਸੇ ਨੂੰ ਵੀ ਉਨ੍ਹਾਂ 'ਤੇ ਸ਼ੱਕ ਨਾ ਹੋਵੇ।