ਲੁਧਿਆਣਾ:ਸ਼ਹਿਰ ਦੇ ਸੁੰਦਰਨਗਰ ਇਲਾਕੇ (Sundernagar area of the city) ‘ਚ 70 ਫੁੱਟੀ ਰੋਡ ‘ਤੇ ਪਲਾਸਟਿਕ ਦਾ ਸਾਮਾਨ (Plastic goods) ਬਣਾਉਣ ਵਾਲੀ ਸਾਵਣ ਫੈਕਟਰੀ ਦੇ ਵਿੱਚ ਅੱਗ (Fire in Sawan factory) ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ 2 ਫੈਕਟਰੀ ਵਰਕਰਾਂ ਦੇ ਝੁਲਸੇ ਹੋਣ ਦੀ ਖ਼ਬਰ ਹੈ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਅਤੇ ਫੈਕਟਰੀ ਦੇ ਵਰਕਰਾਂ ਵੱਲੋਂ ਅੱਗ ਲੱਗਣ ਦੇ ਕਾਰਨ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ।
ਮੀਡੀਆ ਨਾਲ ਗੱਲਬਾਤ ਦੌਰਾਨ ਫੈਕਟਰੀ (factory) ਵਰਕਰ ਦੀ ਪਤਨੀ ਨੇ ਦੱਸਿਆ ਕਿ ਉਸ ਨੂੰ ਘਟਨਾ ਬਾਰੇ ਸਥਾਨਕ ਇੱਕ ਔਰਤ ਤੋਂ ਪਤਾ ਚੱਲਿਆ ਹੈ। ਵਰਕਰ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਪਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤਾ ਜਾ ਰਹੀ। ਉਸ ਨੇ ਕਿਹਾ ਕਿ ਨਾ ਤਾਂ ਫੈਕਟਰੀ ਦਾ ਮਾਲਕ (Factory owner) ਅਤੇ ਨਾ ਹੀ ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ (Police administration) ਉਸ ਨੂੰ ਉਸ ਦੇ ਪਤੀ ਦੀ ਕੋਈ ਜਾਣਕਾਰੀ ਦੇ ਰਿਹਾ ਹੈ। ਔਰਤ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਫੋਨ ਕਰ ਰਹੀ ਹੈ, ਪਰ ਉਸ ਦਾ ਫੋਨ ਵੀ ਨਹੀਂ ਲੱਗ ਰਿਹਾ।