ਪੰਜਾਬ

punjab

ETV Bharat / state

ਕੋਵਿਡ-19: ਕਰਫ਼ਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸ ਵਾਲਿਆਂ ਨੂੰ ਵੰਡੇ ਪੀਜ਼ੇ - ਕੋਰੋਨਾ ਵਾਇਰਸ

ਕਰਫ਼ਿਊ ਦੌਰਾਨ ਤਨਦੇਹੀ ਨਾਲ ਆਪਣੀ ਡਿਊਟੀ ਅਦਾ ਕਰ ਰਹੇ ਪੁਲਿਸ ਪ੍ਰਸ਼ਾਸਨ ਨੂੰ ਡੋਮੀਨੋਜ਼ ਅਤੇ ਸਮਾਜ ਸੇਵੀ ਸੰਸਥਾ ਵੱਲੋਂ ਪੀਜ਼ੇ ਵੰਡੇ ਜਾ ਰਹੇ ਹਨ।

ਪੁਲਿਸ ਨੂੰ ਵੰਡੇ ਪੀਜ਼ੇ
ਪੁਲਿਸ ਨੂੰ ਵੰਡੇ ਪੀਜ਼ੇ

By

Published : Mar 27, 2020, 10:34 AM IST

ਲੁਧਿਆਣਾ: ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਭਰ 'ਚ ਕਰਫ਼ਿਊ ਲਾਗੂ ਹੈ ਅਤੇ ਪੁਲਿਸ ਮੁਲਾਜ਼ਮ ਕਰਫਿਊ ਨੂੰ ਕਾਮਯਾਬ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੇ ਨੇ ਉੱਥੇ ਹੀ ਤਨਦੇਹੀ ਨਾਲ ਆਪਣੀ ਡਿਊਟੀ ਅਦਾ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਪੀਜ਼ੇ ਵੰਡੇ ਜਾ ਰਹੇ ਹਨ ਤਾਂ ਕਿ ਨਿਰਵਿਘਨ ਆਪਣੀ ਜਨਤਾ ਪ੍ਰਤੀ ਸੇਵਾਵਾਂ ਜਾਰੀ ਰੱਖਣ।

ਡੋਮੀਨੋਜ਼ ਦੇ ਮੈਨੇਜਰ ਅਤੇ ਸਮਾਜ ਸੇਵੀ ਨੇ ਦੱਸਿਆ ਕਿ ਜੋ ਪੁਲਿਸ ਮੁਲਾਜ਼ਮ ਸੜਕਾਂ ਤੇ ਲੋਕਾਂ ਦੀ ਸੇਵਾ ਲਈ ਬੀਮਾਰੀ ਤੋਂ ਬਿਨਾਂ ਡਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਉਨ੍ਹਾਂ ਲਈ ਉਹ ਪੁਲਿਸ ਨੂੰ ਪੀਜ਼ਾ ਵੰਡ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਕਰਫ਼ਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸ ਵਾਲਿਆਂ ਨੂੰ ਵੰਡੇ ਪੀਜ਼ੇ

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਦੁੱਗਰੀ ਅਤੇ ਸਰਾਭਾ ਨਗਰ ਵਿੱਚ ਉਨ੍ਹਾਂ ਵੱਲੋਂ 100 ਪੀਜ਼ੇ ਵੰਡੇ ਗਏ ਨੇ ਅਤੇ ਅੱਜ 500 ਪੀਜ਼ੇ ਵੰਡਣ ਦਾ ਉਹਨਾਂ ਵੱਲੋਂ ਟੀਚਾ ਮਿੱਥਿਆ ਗਿਆ ਹੈ।

ABOUT THE AUTHOR

...view details