ਪੰਜਾਬ

punjab

ETV Bharat / state

ਲੁਧਿਆਣਾ 'ਚ ਵੀ PRTC ਬੱਸਾਂ ਤੋਂ ਉਤਾਰੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ - ਲੁਧਿਆਣਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਇਹ ਵਾਅਦਾ ਕੀਤਾ ਸੀ ਕਿ ਸਰਕਾਰੀ ਬੱਸਾਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਪ੍ਰਾਈਵੇਟ ਬੱਸ ਮਾਫੀਆ 'ਤੇ ਲਗਾਮ ਕਸੀ ਜਾਵੇਗੀ ਪਰ ਤਖ਼ਤਾ ਪਲਟਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਹੀ ਹੁਣ ਸਰਕਾਰੀ ਬੱਸਾਂ ਤੋਂ ਉਤਰਨ ਲੱਗੀਆਂ ਹਨ।

ਲੁਧਿਆਣਾ 'ਚ ਵੀ PRTC ਬੱਸਾਂ ਤੋਂ ਉਤਾਰੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ
ਲੁਧਿਆਣਾ 'ਚ ਵੀ PRTC ਬੱਸਾਂ ਤੋਂ ਉਤਾਰੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ

By

Published : Sep 22, 2021, 4:20 PM IST

ਲੁਧਿਆਣਾ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਇਹ ਵਾਅਦਾ ਕੀਤਾ ਸੀ ਕਿ ਸਰਕਾਰੀ ਬੱਸਾਂ ਦੀ ਗਿਣਤੀ ਵਧਾਈ ਜਾਵੇਗੀ ਅਤੇ ਪ੍ਰਾਈਵੇਟ ਬੱਸ ਮਾਫੀਆ 'ਤੇ ਲਗਾਮ ਕਸੀ ਜਾਵੇਗੀ ਪਰ ਤਖ਼ਤਾ ਪਲਟਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਹੀ ਹੁਣ ਸਰਕਾਰੀ ਬੱਸਾਂ ਤੋਂ ਉਤਰਨ ਲੱਗੀਆਂ ਹਨ।

ਬੱਸਾਂ ਤੋਂ ਕੈਪਟਨ ਦੀਆਂ ਤਸਵੀਰਾਂ ਉਤਾਰੇ ਜਾਣ ਦਾ ਦ੍ਰਿਸ਼

ਪੀਆਰਟੀਸੀ ਨੇ ਆਪਣੀਆਂ ਸਾਰੀਆਂ ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀਆਰਟੀਸੀ ਵੱਲੋਂ ਦੇਰ ਰਾਤ ਇਹ ਆਰਡਰ ਜਾਰੀ ਕੀਤੇ ਗਏ ਹਨ ਅਤੇ ਡਿਪੂਆਂ ਨੂੰ ਇਹ ਆਰਡਰ ਅੱਜ ਸਵੇਰੇ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਬੱਸ ਦੇ ਡਿੱਪੂ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਉਤਾਰੇ ਜਾ ਰਹੇ ਹਨ।

ਲੁਧਿਆਣਾ 'ਚ ਵੀ PRTC ਬੱਸਾਂ ਤੋਂ ਉਤਾਰੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ

ਜਦੋਂ ਟੀਮ ਵੱਲੋਂ ਲੁਧਿਆਣਾ ਪੀਆਰਟੀਸੀ ਡੀਪੂ ਦਾ ਜਾਇਜ਼ਾ ਲਿਆ ਗਿਆ ਤਾਂ ਸੀਨੀਅਰ ਸੁਪਰਡੈਂਟ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਨ੍ਹਾਂ ਨੂੰ ਇਸ ਦੇ ਆਰਡਰ ਮਿਲੇ ਹਨ ਅਤੇ ਤੁਰੰਤ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਬੱਸਾਂ ਤੋਂ ਉਤਾਰਨ ਲਈ ਕਿਹਾ ਗਿਆ।

ਜਿਸ ਤੋਂ ਬਾਅਦ ਕਾਰਵਾਈ ਨੂੰ ਅਮਲ 'ਚ ਲਿਆਉਂਦਿਆਂ ਉਨ੍ਹਾਂ ਵੱਲੋਂ ਇਹ ਪੋਸਟਰ ਉਤਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 30 ਦੇ ਕਰੀਬ ਪੀਆਰਟੀਸੀ ਬੱਸਾਂ ਤੋਂ ਕੈਪਟਨ ਦੇ ਵਿਗਿਆਪਨ ਉਤਾਰੇ ਜਾ ਚੁੱਕੇ ਹਨ ਅਤੇ ਸ਼ਾਮ ਤੱਕ ਸਾਰੀਆਂ ਬੱਸਾਂ ਸਾਫ਼ ਕਰ ਦਿੱਤੀਆਂ ਜਾਣਗੀਆਂ।

ਬੱਸਾਂ ਤੋਂ ਕੈਪਟਨ ਦੀਆਂ ਤਸਵੀਰਾਂ ਉਤਾਰੇ ਜਾਣ ਦਾ ਦ੍ਰਿਸ਼

ਉਨ੍ਹਾਂ ਦੱਸਿਆ ਕਿ ਫਿਲਹਾਲ ਆਰਡਰ ਸਿਰਫ ਪੀਆਰਟੀਸੀ ਲਈ ਹੀ ਆਏ ਹਨ, ਇਸ ਕਰਕੇ ਉਹ ਪੀਆਰਟੀਸੀ ਦੀਆਂ ਬੱਸਾਂ ਤੋਂ ਇਹ ਵਿਗਿਆਪਨ ਉਤਾਰ ਰਹੇ ਹਨ ਤੇ ਬਾਕੀ ਅੱਗੇ ਜੋ ਵੀ ਫੈਸਲਾ ਆਵੇਗਾ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ:ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੀ ਪੰਜਾਬ ਸਰਕਾਰ, ਬੱਸਾਂ 'ਤੇ ਲੱਗੇ ਕੈਪਟਨ ਦੇ ਪੋਸਟਰ

ABOUT THE AUTHOR

...view details