ਲੁਧਿਆਣਾ : ਇਥੋਂ ਦੇ ਨਿਊ ਸੁਭਾਸ਼ ਨਗਰ ਵਿੱਚ ਕੁਝ ਗੁੰਡਿਆਂ ਵੱਲੋਂ ਇੱਕ ਮਹਿਲਾ ਅਤੇ ਉਸ ਦੇ ਪਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕੁੱਟਮਾਰ ਦੌਰਾਨ ਪੀੜਤ ਔਰਤ ਦੇ ਢਿੱਡ 'ਚ ਪਲ ਰਿਹਾ 4 ਮਹੀਨੇ ਦਾ ਬੱਚਾ ਵੀ ਮਰ ਗਿਆ। ਪਰ ਪੁਲਿਸ ਵੱਲੋਂ ਕਾਰਵਾਈ ਨਾ ਕਰਨ 'ਤੇ ਹੁਣ ਪੀੜਤ ਪਰਿਵਾਰ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਇਨਸਾਫ਼ ਦੀ ਗੁਹਾਰ ਲਾਈ ਹੈ।
ਪੀੜਤਾਂ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਔਰਤਾਂ ਨਾਲ ਰੱਲ ਕੇ ਕਮੇਟੀ ਪਾਈ ਸੀ। ਇਸ ਕਮੇਟੀ ਦੀ ਮੈਂਬਰ ਕਾਜਲ ਕਪੂਰ ਨੂੰ ਕਮੇਟੀ ਦੀ ਮੁੱਖ ਮੈਂਬਰ ਨੇ ਬਾਹਰ ਕੱਢ ਦਿੱਤਾ ਸੀ ਤੇ ਉਹ ਮੇਰੇ ਨਾਲ ਰੰਜਿਸ਼ ਰੱਖਣ ਲੱਗ ਗਈ। ਇਸ ਨੇ ਨੂੰ ਲੈ ਕੇ ਉਸ ਨੇ ਆਪਣੇ ਪਤੀ ਤੇ ਹੋਰ 2 ਬੰਦਿਆਂ ਨਾਲ ਮਿਲ ਕੇ ਉਸ ਦੇ ਘਰੇ ਆ ਕੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਵਿੱਚ ਉਹ ਬੁਰੀ ਤਰ੍ਹਾਂ ਜਖਮੀ ਹੋ ਗਈ ਅਤੇ ਉਸ ਦੀ ਕੁੱਖ ਵਿੱਚ ਪਲ ਰਿਹਾ 4 ਮਹੀਨਾ ਦਾ ਬੱਚਾ ਵੀ ਮਰ ਗਿਆ।