ਲੁਧਿਆਣਾ : ਯੂਥ ਅਕਾਲੀ ਦਲ ਵੱਲੋਂ ਨੂਰਜੋਤ ਸਿੰਘ ਮੱਕੜ ਦੀ ਅਗਵਾਈ ਵਿਚ ਅੱਜ ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਲੌਲੀਪੌਪ ਵੰਡ ਕੇ ਆਪਣਾ ਰੋਸ ਜ਼ਾਹਿਰ ਕੀਤਾ।
ਬਿਜਲੀ ਕੱਟਾਂ ਖਿਲਾਫ਼ ਅਕਾਲੀ ਦਲ ਨੇ 'ਲੌਲੀਪੌਪ' ਵੰਡ ਕੇ ਕੀਤਾ ਪ੍ਰਦਰਸ਼ਨ - ਆਮ ਆਦਮੀ ਪਾਰਟੀ
ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਪਰ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਉਸੇ ਤਰਜ਼ ਦੇ ਉੱਤੇ ਕੇਜਰੀਵਾਲ ਵੱਲੋਂ ਵੀ 300 ਯੂਨਿਟ ਬਿਜਲੀ ਮੁਫ਼ਤ ਮਹਿਜ਼ ਇੱਕ ਲੌਲੀਪੌਪ ਹੈ ਜਿਸ ਕਾਰਨ ਅੱਜ ਉਨ੍ਹਾਂ ਵੱਲੋਂ ਲੌਲੀਪੌਪ ਵੰਡ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਹੈ।
'ਲੌਲੀਪੌਪ' ਵੰਡ ਕੇ ਕੀਤਾ ਪ੍ਰਦਰਸ਼ਨ
ਇਹ ਵੀ ਪੜ੍ਹੋ:ਅਕਾਲੀ ਦਲ ਤੇ ਬਸਪਾ ਵੱਲੋਂ ਬਿਜਲੀ ਗਰਿੱਡ ਅੱਗੇ ਧਰਨਾ