ਪੰਜਾਬ

punjab

ETV Bharat / state

ਆਗਾਮੀ ਬਜਟ 'ਚ ਸਿਹਤ ਸੁਵਿਧਾਵਾਂ ਨੂੰ ਲੈ ਕੇ ਲੋਕਾਂ ਦੀ ਰਾਏ - ludhiana latest news

ਪੰਜਾਬ ਦੇ 2020-21 ਦੇ ਬਜਟ ਤੋਂ ਆਮ ਲੋਕਾਂ ਨੂੰ ਬੜੀਆਂ ਉਮੀਦਾਂ ਹਨ ਜ਼ਿਆਦਾਤਰ ਲੋਕਾਂ ਦੀ ਉਮੀਦ ਸਿਹਤ ਸਹੂਲਤਾਂ ਤੋਂ ਹੈ।

ਫ਼ੋਟੋ
ਫ਼ੋਟੋ

By

Published : Feb 27, 2020, 11:36 PM IST

ਲੁਧਿਆਣਾ: ਪੰਜਾਬ ਸਰਕਾਰ ਦਾ ਸ਼ੁੱਕਰਵਾਰ ਨੂੰ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ 'ਤੇ ਆਮ ਜਨਤਾ ਨੂੰ ਬੜੀਆਂ ਉਮੀਦਾਂ ਹਨ। ਇਸ ਬਜਟ ਤੋਂ ਲੋਕਾਂ ਨੂੰ ਖ਼ਾਸ ਕਰ ਸਿਹਤ ਸੁਵਿਧਾਵਾਂ ਤੋਂ ਉਮੀਦਾਂ ਹਨ।

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਸ ਵਾਰ ਸਰਕਾਰ ਸਿਹਤ ਸਵਿਧਾਵਾਂ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਪੰਜਾਬ ਦੇ ਵਿੱਚ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਲਗਾਤਾਰ ਫੈਲ ਰਹੀਆਂ ਹਨ। ਸਰਕਾਰ ਨੂੰ ਇਨ੍ਹਾਂ ਬਿਮਾਰੀਆਂ ਦਾ ਹੱਲ ਕੱਢਣਾ ਚਾਹੀਦਾ ਹੈ।

ਵੀਡੀਓ

ਲੋਕਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਸਿਹਤ ਸੁਵਿਧਾਵਾਂ ਸਿਆਸਤ ਤੋਂ ਉੱਪਰ ਉੱਠ ਕੇ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਦਰ ਸਰਕਾਰ ਆਯੁਸ਼ਮਾਨ ਸਕੀਮ ਲੈ ਆਈ ਸੀ ਪਰ ਸੂਬਾ ਸਰਕਾਰ ਨੇ ਉਸ ਯੌਜਨਾ ਨੂੰ ਨਾਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ:ਪਠਾਨਕੋਟ ਵਿੱਚ ਨੌਜਵਾਨਾਂ ਦੀ ਲੜਾਈ 'ਚ ਦਰਜਨ ਵਿਅਕਤੀਆਂ 'ਤੇ ਮਾਮਲਾ ਦਰਜ

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਐਮਰਜੈਂਸੀ ਦੇ ਵਿੱਚ ਸਿਵਲ ਹਸਪਤਾਲਾਂ ਦੇ ਵਿੱਚ ਜੋ ਸੇਵਾਵਾਂ ਦੇ ਪੈਸੇ ਲਏ ਜਾਂਦੇ ਹਨ ਉਹ ਵੀ ਬੰਦ ਹੋਣੇ ਚਾਹੀਦੇ ਹਨ। ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ABOUT THE AUTHOR

...view details