ਖੰਨਾ: ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਲੋਕਾਂ ਨੂੰ ਮਾਸਕ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਦਿੱਤੀ ਪਰ ਸਮਰਾਲਾ ਦੇ ਸੇਵਾ ਕੇਂਦਰ 'ਚ ਸਰਕਾਰ ਦੇ ਜਾਰੀ ਹੋਏ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਇੱਕ ਪਾਸੇ ਲਾਭਪਾਤਰੀ ਦਾ ਕਾਰਡ ਬਣਾਉਣ ਆਏ ਲੋਕਾਂ ਵੱਲੋਂ ਸਰਕਾਰ ਵੱਲੋਂ ਜਾਰੀ ਹੋਈ ਹਿਦਾਇਤਾਂ ਦੀ ਧੱਜੀਆਂ ਉਡਾਈਆਂ ਗਈਆਂ ਤੇ ਦੂਜੇ ਪਾਸੇ ਲਾਭਪਾਤਰੀ ਦਾ ਕਾਰਡ ਬਣਾਉਣ ਆਏ ਲੋਕ ਕੰਮ ਨਾ ਹੋਣ 'ਤੇ ਪਰੇਸ਼ਾਨ ਹੋ ਰਹੇ ਹਨ।
ਸੇਵਾ ਕੇਂਦਰ 'ਚ ਲਾਭਪਾਤਰੀ ਦਾ ਕਾਰਡ ਬਣਾਉਣ ਆਏ ਲੋਕਾਂ ਨੇ ਦੱਸਿਆ ਕਿ ਇੱਕ ਤਾਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਹੈ ਤੇ ਦੂਜਾ ਗਰਮੀ ਦਾ ਵੱਧਦਾ ਕਹਿਰ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣਾ ਲਾਭਪਾਤਰੀ ਬਣਾਉਣ ਲਈ ਸਮਰਾਲਾ ਦੇ ਸੇਵਾ ਕੇਂਦਰ 'ਚ ਆ ਰਹੇ ਹਨ ਪਰ ਉਨ੍ਹਾਂ ਦੀ ਅਜੇ ਤੱਕ ਵਾਰੀ ਨਹੀਂ ਆਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੇਵਾ ਕੇਂਦਰ 'ਚ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ।