ਲੁਧਿਆਣਾ: ਲੁਧਿਆਣਾ ਦੇ ਵਿੱਚ ਰੋਜ਼ਾਨਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਗੁੱਸੇ ਵਿਚ ਆਏ ਲੋਕਾਂ ਨੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਖੁਦ ਹੀ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਰੇਲਵੇ ਲਾਇਨਾਂ ਨੇੜੇ ਸਥਿਤ ਫੌਜੀ ਕਲੌਨੀ (Army Colony in Ludhiana Sherpur railway line) ਤੋਂ ਆਇਆ। ਜਿੱਥੇ ਕੁੱਝ ਇਲਾਕਾ ਵਾਸੀਆਂ ਲੁੱਟਾਂ ਖੋਹਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਫੜਕੇ ਕੱਪੜੇ ਲਹਾ ਕੇ ( People thrashed two accused of theft in Ludhiana) ਕੜਾਕੇ ਦੀ ਠੰਢ ਵਿੱਚ ਭਜਾ-ਭਜਾ ਕੇ ਕੁੱਟਿਆ।
ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲੋਕਾਂ ਨੇ ਪਹਿਲਾਂ ਖੁਦ 2 ਮੁਲਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਖੁਦ ਉਨ੍ਹਾਂ ਦੀ ਪੂਰੀ ਵੀਡੀਓ ਬਣਾਈ। ਇਸ ਦੌਰਾਨ ਸਥਾਨਕ ਲੋਕ ਵੀ ਕੁੱਟਮਾਰ ਕਰਨ ਵਾਲਿਆਂ ਅੱਗੇ ਨੌਜਵਾਨ ਹੱਥ ਬੰਨ੍ਹ ਕੇ ਵਿਖਾਈ ਦਿੱਤੇ ਕਿ ਉਹ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕਰਨ। ਪਰ ਗੁੱਸੇ ਹੋਏ ਲੋਕਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਸਗੋਂ ਤਸ਼ੱਦਦ ਦੀ ਹਰ ਕੋਸ਼ਿਸ਼ ਕੀਤੀ।