ਲੁਧਿਆਣਾ: ਉੱਤਰੀ ਭਾਰਤ ਦੇ ਨਾਲ-ਨਾਲ ਪੰਜਾਬ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ, ਅੱਜ ਸਵੇਰੇ ਵੀ ਲੋਕਾਂ ਨੂੰ ਕੜਾਕੇ ਦੀ ਠੰਢ ਅਤੇ ਧੁੰਦ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਭ ਵਿਚਾਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ (Department of Meteorology PAU) ਵੱਲੋਂ ਦੱਸਿਆ ਗਿਆ ਹੈ ਕਿ 2019 ਤੋਂ ਬਾਅਦ ਇਸ ਵਾਰ ਦਸੰਬਰ 'ਚ ਇੰਨੀ ਠੰਢ ਪਈ ਹੈ ਅਤੇ ਠੰਢ 'ਚ ਇਕਦਮ ਵਾਧਾ ਹੋ ਗਿਆ ਹੈ।
ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਰਾਤ ਅਤੇ ਦਿਨ ਦੇ ਤਾਪਮਾਨ 'ਚ ਕਾਫੀ ਫਰਕ ਹੈ, ਜਿਸ ਕਾਰਨ ਠੰਡ ਜ਼ਿਆਦਾ ਮਹਿਸੂਸ ਹੁੰਦੀ ਹੈ ਪਰ 28 ਅਤੇ 29 ਦਸੰਬਰ ਨੂੰ ਪੱਛਮੀ ਚੱਕਰਵਾਤ ਕਾਰਨ ਇਸ 'ਚ ਬਦਲਾਅ (People of Punjab will get relief from cold) ਹੋ ਸਕਦਾ ਹੈ,ਪਰ ਮੌਸਮ 'ਚ ਕੜਾਕੇ ਦੀ ਠੰਢ ਜਾਰੀ ਰਹੇਗੀ।
ਮੀਂਹ ਦੀ ਸੰਭਾਵਨਾ:ਮੌਮਸ ਵਿਭਾਗ ਦਾ ਕਹਿਣਾ (Department of Meteorology PAU) ਹੈ ਕਿ ਪੰਜਾਬ ਅਤੇ ਉੱਤਰੀ ਭਾਰਤ ਦੇ ਇਲਾਕਿਆਂ 'ਚ ਆਉਂਦੇ ਦਿਨਾਂ ਵਿੱਚ ਹਲਕੀ ਬਾਰਿਸ਼ (Light rain in the coming days) ਹੋ ਸਕਦੀ ਹੈ, ਇਸ ਨਾਲ ਲੋਕਾਂ ਨੂੰ (People of Punjab will get relief from cold) ਰਾਹਤ ਮਿਲੇਗੀ, ਹਾਲਾਂਕਿ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਧੁੰਦ ਵਧ ਸਕਦੀ ਹੈ ਪਰ ਲੋਕਾਂ ਨੂੰ ਸੁੱਕੀ ਠੰਢ ਤੋਂ ਕੁਝ ਰਾਹਤ (People get relief from dry cold) ਜ਼ਰੂਰ ਮਿਲੇਗੀ।ਉੱਥੇ ਹੀ ਉਨ੍ਹਾਂ ਤਾਪਮਾਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਮੌਜੂਦਾ ਤਾਪਮਾਨ ਵੱਧ ਤੋਂ ਵੱਧ ਲਗਭਗ 17 ਤੋਂ 18 ਡਿਗਰੀ ਜਦੋਂ ਕਿ ਘੱਟੋ ਘੱਟ ਤਾਪਮਾਨ 7 ਤੋਂ 10 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ।