ਲੁਧਿਆਣਾ: ਇਕ ਪਾਸੇ ਜਿੱਥੇ ਸਰਕਾਰ ਦਾਅਵੇ ਕਰਦੀ ਹੈ ਕੇ 21 ਦਿਨ ਵਿਚ ਅਸੀਂ ਘਰ ਬੈਠੇ ਲੋਕਾਂ ਨੂੰ ਐਨਓਸੀ ਮੁਹੱਈਆ ਕਰਵਾਉਣਗੇ। ਉਥੇ ਹੀ ਦੂਜੇ ਪਾਸੇ ਪਿਛਲੇ ਛੇ-6 ਮਹੀਨਿਆਂ ਤੋਂ ਲੋਕ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ। ਪਰ ਉਹਨਾਂ ਨੂੰ ਐਨਓਸੀ (NOC) ਨਹੀਂ ਮਿਲ ਰਹੀ ਹੈ। ਇਹ ਕਹਿਣਾ ਹੈ ਦਫ਼ਤਰਾਂ ਦਾ ਚੱਕਰ ਲਗਾ ਰਹੇ ਲੋਕਾਂ ਦਾ ਪੰਜਾਬ ਸਰਕਾਰ ਵੱਲੋਂ ਪੋਰਟਲ ਸ਼ੁਰੂ ਕੀਤਾ ਗਿਆ ਸੀ।
ਜਿਸ ਵਿੱਚ ਆਨਲਾਈਨ ਲੋਕਾਂ ਨੂੰ ਐਨਓਸੀ (NOC) ਮੁਹੱਇਆ ਕਰਵਾਈ ਜਾਣੀ ਸੀ ਸਰਕਾਰ ਨੇ ਇਸ ਸਬੰਧੀ ਵਿਭਾਗਾਂ ਨੂੰ 1 ਦਿਨ ਦਾ ਸਮਾਂ ਮੁਕੱਰਰ ਕੀਤਾ ਸੀ। ਪਰ ਦਫਤਰਾਂ ਦੇ ਵਿੱਚ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੋਕਾਂ ਨੇ ਕਿਹਾ ਹੈ ਕਿ ਉਹ ਪਿਛਲੇ ਛੇ-6 ਮਹੀਨੇ ਤੋਂ ਓਹ ਐਨਓਸੀ (NOC) ਦੀ ਉਡੀਕ ਕਰ ਰਹੇ ਹਨ। ਦਫ਼ਤਰਾਂ ਦੇ ਚੱਕਰ ਨੂੰ ਲਾਉਣੇ ਪੈਂਦੇ ਹਨ।
ਦਾਅਵੇ ਹੋਏ ਫੇਲ੍ਹ: ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕੇ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਗੂਗਲ ਮੈਪ ਰਾਹੀ ਲੋਕੇਸ਼ਨ ਚੈੱਕ ਕਰਕੇ ਲੋਕਾਂ ਨੂੰ ਘਰ ਬੈਠੇ ਹੀ ਐਨਓਸੀ ਜਾਰੀ ਕਰ ਦਿੱਤੀ ਜਾਵੇਗੀ। ਪਰ ਉੱਥੇ ਹੀ ਆਮ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਚਾਰ ਮਹੀਨੇ ਪਹਿਲਾਂ ਆਨਲਾਈਨ ਅਪਲਾਈ ਕੀਤਾ ਸੀ। ਪਰ ਇਸ ਕੰਮ ਲਈ ਉਨ੍ਹਾਂ ਨੂੰ ਕਈ ਰਿਪੋਰਟਾਂ ਕਰਵਾਉਣੀਆਂ ਪੈਂਦੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਖ਼ੁਦ ਦਫ਼ਤਰ ਧੱਕੇ ਖਾਣੇ ਪੈਂਦੇ ਹਨ। ਮਹਿਲਾਵਾਂ ਨੌਜਵਾਨ ਬਜ਼ੁਰਗ ਸਾਰੇ ਹੀ ਲੋਕ ਦਫ਼ਤਰੀ ਕੰਮ-ਕਾਜ ਤੋਂ ਵਿਹਲ ਇਕ ਅੱਕ ਚੁੱਕ ਕੇ ਲੈ ਕੇ ਉਹਨਾਂ ਹਨ। ਆਪਣੀ ਭੜਾਸ ਮੀਡੀਆ ਦੇ ਕੈਮਰੇ ਵੇਖ ਕੇ ਕੱਢੀ ਹੈ।