ਪੰਜਾਬ

punjab

ETV Bharat / state

ਮੁੱਲਾਂਪੁਰ ਦਾਖਾ ਦੇ ਵੋਟਰ ਪ੍ਰੇਸ਼ਾਨ, ਉਨ੍ਹਾਂ ਕਿਹਾ ਨਹੀਂ ਹੋਇਆ ਇਲਾਕੇ ਦਾ ਲੰਮੇ ਸਮੇਂ ਤੋਂ ਵਿਕਾਸ

ਮੁੱਲਾਂਪੁਰ ਦਾਖਾ ਦੇ ਇਲਾਕਾ ਨਿਵਾਸੀ ਨੂੰ ਨਵੇਂ ਬਣਨ ਵਾਲੇ ਵਿਧਾਇਕ ਤੋਂ ਕਈ ਉਮੀਦਾਂ ਹਨ, ਕਿਉਕਿ ਉਹ ਪ੍ਰਸ਼ਾਸਨ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਮੁੱਲਾਂਪੁਰ ਦਾਖਾ ਦਾ ਵਿਕਾਸ ਨਹੀਂ ਹੋਇਆ ਹੈ।

ਫ਼ੋਟੋ

By

Published : Sep 24, 2019, 3:25 PM IST

ਲੁਧਿਆਣਾ: 2017 ਵਿਧਾਨ ਸਭਾ ਚੋਣਾਂ ਵਿੱਚ ਮੁੱਲਾਂਪੁਰ ਦਾਖਾ ਤੋਂ ਐਚ ਐਸ ਫੂਲਕਾ ਭਾਰੀ ਵੋਟਾਂ ਨਾਲ ਜਿੱਤੇ ਸਨ, ਪਰ ਉਨ੍ਹਾਂ ਨੇ ਬਾਅਦ ਵਿੱਚ ਅਸਤੀਫ਼ਾ ਦੇ ਦਿੱਤਾ ਜਿਸ ਨੂੰ ਲੈ ਕੇ ਹੁਣ ਦਾਖਾ ਵਿੱਚ ਮੁੜ ਤੋਂ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਅਕਾਲੀ ਦਲ ਨੇ ਮਨਪ੍ਰੀਤ ਇਆਲੀ ਅਤੇ ਕਾਂਗਰਸ ਨੇ ਕੈਪਟਨ ਸੰਦੀਪ ਸੰਧੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਦੂਜੇ ਪਾਸੇ, ਹਲਕੇ ਦੇ ਵੋਟਰ ਸਰਕਾਰ ਤੇ ਪ੍ਰਸ਼ਾਸਨ ਤੋਂ ਤੰਗ ਆ ਚੁੱਕੇ ਹਨ।

ਇਲਾਕਾ ਵਾਸੀਆਂ ਨੇ ਕਿਹਾ ਕਿ ਇੱਥੋਂ ਦੇ ਵਿਕਾਸ ਪੱਖੋਂ ਹਾਲਾਤ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦਾ ਬੁਰਾ ਹਾਲ ਹੈ ਤੇ ਬਰਸਾਤਾਂ ਦੇ ਦੌਰਾਨ ਸੜਕਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ। ਇਨ੍ਹਾਂ ਹੀ ਨਹੀਂ, ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ।

ਵੇਖੋ ਵੀਡੀਓ

ਇਲਾਕਾ ਵਾਸੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਇਸ ਵਾਰ ਕਿਸੇ ਨੂੰ ਵੋਟ ਤੱਕ ਨਹੀਂ ਪਾਉਣਗੇ। ਲੋਕਾਂ ਨੇ ਕਿਹਾ ਕਿ ਕਿਸੇ ਨੇ ਵੀ ਇਲਾਕੇ ਦੀ ਸਾਰ ਨਹੀਂ ਲਈ, ਸਿਰਫ਼ ਵੋਟਾਂ ਦੇ ਸਮੇਂ ਆ ਕੇ ਰਾਜਨੀਤੀ ਜ਼ਰੂਰ ਕਰਦੇ ਹਨ।

ਜ਼ਿਕਰਯੋਗ ਹੈ ਕਿ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲੱਗ ਚੁੱਕਾ ਹੈ। 21 ਅਕਤੂਬਰ ਨੂੰ ਇੱਥੇ ਵੋਟਿੰਗ ਹੋਣੀ ਹੈ, ਜਦਕਿ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ।

ABOUT THE AUTHOR

...view details