ਲੁਧਿਆਣਾ: ਸ਼ਹਿਰ ਦੇ ਵਾਰਡ ਨੰਬਰ 47 ਵਿਸ਼ਵਕਰਮਾ ਟਾਊਨ ਦੀਆਂ ਸੜਕਾਂ ਤੇ ਸੀਵਰੇਜ ਬੇਹੱਦ ਖਰਾਬ ਹਨ। ਸੜਕਾਂ ਤੇ ਸੀਵਰੇਜ ਦੀ ਖਸਤਾ ਹਾਲ ਤੋਂ ਲੋਕ ਬੇਹਦ ਪਰੇਸ਼ਾਨ ਹਨ ਤੇ ਨਕਰ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਸਥਾਨਕ ਲੋਕਾਂ ਨੇ ਇਸ ਸਬੰਧੀ ਇਲਾਕੇ ਦੇ ਕੌਂਸਲਰ ਨੂੰ ਵੀ ਸੂਚਨਾ ਦਿੱਤੀ, ਪਰ ਹਰ ਵਾਰ ਉਨ੍ਹਾਂ ਨੂੰ ਰਟਾ-ਰਟਾਇਆ ਜਵਾਬ ਮਿਲਦਾ ਹੈ।
ਲੁਧਿਆਣਾ ਦੇ ਵਾਰਡ ਨੰਬਰ 47 ਦੀਆਂ ਸੜਕਾਂ ਤੇ ਸੀਵਰੇਜ ਦੀ ਖਸਤਾ ਹਾਲਤ ਤੋਂ ਲੋਕ ਪਰੇਸ਼ਾਨ - ਸੜਕ ਹਾਦਸੇ
ਨਗਰ ਕੌਂਸਲ ਚੋਣਾਂ ਹੋਣ ਦੇ ਬਾਵਜੂਦ ਲੁਧਿਆਣਾ ਦੇ ਵਾਰਡ ਨੰਬਰ 47 ਵਿਸ਼ਵਕਰਮਾ ਟਾਊਨ ਦੀਆਂ ਸੜਕਾਂ ਤੇ ਸੀਵਰੇਜ ਦੀ ਖਸਤਾ ਹਾਲਤ ਹੈ। ਸੜਕਾਂ ਤੇ ਸੀਵਰੇਜ ਦੀ ਖਸਤਾ ਹਾਲ ਤੋਂ ਲੋਕ ਬੇਹਦ ਪਰੇਸ਼ਾਨ ਹਨ। ਸਥਾਨਕ ਲੋਕਾਂ ਨੇ ਇਲਾਕੇ ਦੇ ਕੌਂਸਲਰ ਕੋਲ ਵੀ ਇਸ ਸਬੰਧੀ ਸੂਚਨਾ ਦਿੱਤੀ ਹੈ,ਪਰ ਉਨ੍ਹਾਂ ਸੁਣਵਾਈ ਨਾ ਹੋਣ ਦੀ ਗੱਲ ਆਖੀ।
ਸੜਕਾਂ ਤੇ ਸੀਵਰੇਜ ਦੀ ਖਸਤਾ ਹਾਲਤ ਤੋਂ ਲੋਕ ਪਰੇਸ਼ਾਨ
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਉਨ੍ਹਾਂ ਦੇ ਇਲਾਕੇ 'ਚ ਵਿਕਾਸ ਕਾਰਜ ਨਹੀਂ ਹੋਏ। ਇਲਾਕੇ ਦੀਆਂ ਸੜਕਾਂ ਪੂਰੀ ਤਰ੍ਹਾਂ ਟੁੱਟਿਆਂ ਹੋਈਆਂ ਹਨ। ਇਸ ਦੇ ਚਲਦੇ ਰੋਜ਼ਾਨਾ ਸੜਕ ਹਾਦਸੇ ਵਾਪਰਦੇ ਹਨ ਤੇ ਹੁਣ ਤੱਕ ਕਈ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਥੇ ਸੀਵਰੇਜ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਸਹੀ ਢੰਗ ਨਾਲ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੱਕ ਆ ਜਾਂਦਾ ਹੈ। ਲੋਕਾਂ ਨੇ ਕਿਹਾ ਗੰਦੇ ਪਾਣੀ ਕਾਰਨ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।