ਲੁਧਿਆਣਾ: ਇਸ ਸਾਲ ਕੋਰੋਨਾ ਵਾਇਰਸ ਦੇ ਚੱਲਦਿਆਂ ਹੋਲੀ ਦੇ ਵਿੱਚ ਰੰਗ ਫਿੱਕੇ ਦਿਖਾਈ ਦੇ ਰਹੇ ਹਨ ਪਰ ਲੋਕ ਵੱਡੀ ਤਦਾਦ 'ਚ ਫੁੱਲਾਂ ਦੀ ਖਰੀਦਦਾਰੀ ਕਰ ਰਹੇ ਹਨ। ਲੁਧਿਆਣਾ ਦੀ ਫੁੱਲਾਂ ਦੀ ਮੰਡੀ ਵਿੱਚ ਰੰਗਾਂ ਅਤੇ ਪਿਚਕਾਰੀਆਂ ਦੀ ਦੁਕਾਨਾਂ ਨਾਲੋਂ ਜ਼ਿਆਦਾ ਰੌਣਕਾਂ ਫੁੱਲਾਂ ਦੀਆਂ ਦੁਕਾਨਾਂ 'ਤੇ ਲੱਗੀਆਂ ਹੋਈਆਂ ਹਨ।
ਲੋਕ ਵੱਡੀ ਤਦਾਦ 'ਚ ਫੁੱਲ ਖ਼ਰੀਦ ਰਹੇ ਹਨ, ਖ਼ਾਸ ਕਰਕੇ ਮੰਦਿਰਾਂ ਲਈ ਵੱਡੇ ਆਰਡਰ ਬੁੱਕ ਹੋ ਰਹੇ ਹਨ ਅਤੇ ਲੱਗਭਗ ਫੁੱਲਾਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ। ਪਰਿਵਾਰ ਆਪਣੇ ਬੱਚਿਆਂ ਲਈ ਵੀ ਹੋਲੀ ਰੰਗਾਂ ਦੀ ਥਾਂ ਫੁੱਲ ਖ਼ਰੀਦ ਰਹੇ ਹਨ।
ਕੋਰੋਨਾ ਵਾਇਰਸ ਦੇ ਡਰ ਦੇ ਚੱਲਦਿਆਂ ਇਸ ਵਾਰ ਜਿੱਥੇ ਹੋਲੀ ਦਾ ਸਾਮਾਨ ਵੇਚਣ ਵਾਲੇ ਰੰਗਾਂ ਅਤੇ ਪਿਚਕਾਰੀਆਂ ਦੀ ਦੁਕਾਨਾਂ 'ਤੇ ਸੁੰਨ ਪਸਰੀ ਹੋਈ ਹੈ ਉੱਥੇ ਹੀ ਲੁਧਿਆਣਾ ਫੁੱਲਾਂ ਦੀ ਮੰਡੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਮੰਦਰਾਂ ਦੇ ਨਾਲ ਲੋਕ ਆਪਣੇ ਲਈ ਵੀ ਜੰਮ ਕੇ ਫੁੱਲਾਂ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਵਾਰ ਫੁੱਲਾਂ ਨਾਲ ਹੋਲੀ ਖੇਡਣ ਲਈ ਆਖ ਰਹੇ ਹਨ।