ਲੁਧਿਆਣਾ:ਸੁਰਿੰਦਰ ਸ਼ਿੰਦਾ ਦੇ ਦਿਹਾਂਤ ਤੋਂ ਬਾਅਦ ਜਿੱਥੇ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੁਰਿੰਦਰ ਸ਼ਿੰਦਾ ਦੇ ਦੋਸਤ ਉਨ੍ਹਾਂ ਨੂੰ ਅੱਜ ਯਾਦ ਕਰ ਰਹੇ ਨੇ। ਸਿਰਫ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਦੋਸਤ ਉਹਨਾਂ ਦੀ ਦੋਸਤੀ ਅਤੇ ਗਾਇਕੀ ਨੂੰ ਯਾਦ ਕਰ ਰਹੇ ਨੇ। ਪੰਜਾਬੀ ਸੱਭਿਆਚਾਰਕ ਮੰਚ ਦੇ ਮੁਖੀ ਕੇ ਕੇ ਬਾਵਾ ਅਤੇ ਅਮਰੀਕਾ ਤੋ ਸੁਰਿੰਦਰ ਸ਼ਿੰਦਾ ਦੇ ਦੋਸਤ ਗੁਰਮੀਤ ਸਿੰਘ ਗਿੱਲ ਨੇ ਕਿਹਾ ਅੱਜ ਇੰਨੇ ਦਰਦ ਵਿੱਚ ਹਾਂ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।
ਸੁਰਿੰਦਰ ਸ਼ਿੰਦਾ ਕੋਲ ਸੀ ਮਹਾਨ ਕਲਾ: ਪੰਜਾਬੀ ਸੱਭਿਆਚਾਰਕ ਮੰਚ ਦੇ ਮੁਖੀ ਕੇ ਕੇ ਬਾਵਾ ਨੇ ਕਿਹਾ 2023 ਲੋਹੜੀ ਮੇਲੇ ਦੇ ਦੌਰਾਨ ਸੁਰਿੰਦਰ ਛਿੰਦਾ ਵੱਲੋਂ ਪੰਜਾਬੀ ਅਕਾਦਮੀ ਵਿਖੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਮੰਤਰ ਮੁਗਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਉਸ ਨੂੰ ਕੋਈ ਪੈਸਿਆਂ ਦਾ ਲਾਲਚ ਨਹੀਂ ਸੀ। ਆਪਣੇ ਸਰੋਤਿਆਂ ਨੂੰ ਬੰਨੀ ਰੱਖਣ ਲਈ ਉਹਨਾਂ ਕੋਲ ਜੋ ਕਲਾ ਸੀ ਉਹ ਕਿਸੇ ਗਾਇਕ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਸੁਰਿੰਦਰ ਸ਼ਿੰਦਾ ਦੇ ਨਾਲ ਜੁੜੀਆਂ ਹੋਈਆਂ ਹਨ। ਪਰਿਵਾਰ ਨੂੰ ਇਸ ਵੱਡੇ ਘਾਟੇ ਦਾ ਭਾਣਾ ਮੰਨਣ ਲਈ ਉਨ੍ਹਾ ਨੇ ਅਰਦਾਸ ਕੀਤੀ।
- Sidhu Moosewala Murder Case: ਮਾਨਸਾ ਦੀ ਅਦਾਲਤ ਦਾ ਹੁਕਮ, 9 ਅਗਸਤ ਨੂੰ ਮੂਸੇਵਾਲਾ ਕਤਲ ਦੇ ਸਾਰੇ ਮੁਲਜ਼ਮ ਕੀਤੇ ਜਾਣ ਪੇਸ਼
- Monsoon Session 2023 Update: ਲੋਕ ਸਭਾ ਵਿੱਚ ਬੇਭਰੋਸਗੀ ਮਤਾ ਲਿਆਉਣ ਦੀ ਮਨਜ਼ੂਰੀ, ਕਾਰਵਾਈ ਦੁਪਹਿਰ ਤੱਕ ਮੁਲਤਵੀ
- India Vs West Indies ODI Series Records: ਟੀਮ ਇੰਡੀਆ ਵਨਡੇ ਸੀਰੀਜ਼ 'ਚ ਇਸ ਰਿਕਾਰਡ ਨੂੰ ਰੱਖਣਾ ਚਾਹੇਗੀ ਬਰਕਰਾਰ, ਵੈਸਟਇੰਡੀਜ਼ 2006 ਤੋਂ ਕਰ ਰਹੀ ਉਡੀਕ