ਲੁਧਿਆਣਾ: ਪੰਜਾਬ ਸਰਕਾਰ ਦੀ ਸਰਕਾਰੀ ਲਾਟਰੀ (Government Lottery of Punjab Government) ਦਾ 31 ਅਕਤੂਬਰ ਨੂੰ ਡਰਾਅ ਨਿਕਲਨਾ ਹੈ ਜਿਸ ਦੀ ਲੋਕ ਜੋਰਾਂ ਸ਼ੋਰਾਂ ਨਾਲ ਖਰੀਦ ਕਰ ਰਹੇ। ਇਕ ਪਾਸੇ ਜਿੱਥੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਵਿਹਲੇ ਨੇ ਉਥੇ ਹੀ ਲਾਟਰੀ ਵਾਲਿਆਂ ਦੀ ਇਸ ਵਾਰ ਚਾਂਦੀ ਨਜ਼ਰ ਆ ਰਹੀ ਹੈ। ਲੁਧਿਆਣਾ ਦੇ ਇਕ ਘੰਟਾ ਘਰ ਚੌਕ ਨੇੜੇ ਬਣੀਆਂ ਲਾਟਰੀ ਦੀਆਂ ਦੁਕਾਨਾਂ ਤੇ ਦਿਨ ਰਾਤ ਭੀੜ ਨਜ਼ਰ ਆਉਂਦੀ ਹੈ ਖਾਸ ਕਰਕੇ ਲੁਧਿਆਣਾ ਦੇ ਗਾਂਧੀ ਲਾਟਰੀ ਵਿਕਰੇਤਾ (Gandhi Lottery Vendors of Ludhiana) ਨੇ ਪੰਜਾਬ ਵਿੱਚ ਸਭ ਤੋਂ ਵੱਧ ਲਾਟਰੀ ਵੇਚਣ ਅਤੇ ਡਰਾਅ ਕੱਢਣ ਦਾ ਰਿਕਰਡ ਵੀ ਕਾਇਮ ਕੀਤਾ ਹੈ ਜਿਸ ਕਰਕੇ ਲੋਕ ਲਾਈਨਾਂ ਲਗਾ ਕੇ ਇਥੋਂ 500 ਰੁਪਏ ਵਿੱਚ ਆਉਣੀ ਕਿਸਮਤ ਉੱਤੇ ਦਾਅ ਲਗਾ ਰਹੇ ਨੇ।
ਮਹਿੰਗਾਈ ਦੀ ਮਾਰ (Inflation hit) ਏਨੀ ਵਧ ਗਈ ਹੈ ਕਿ ਲਾਟਰੀ ਪਾਉਣ ਦੀ ਹਰ ਕਿਸੇ ਦੀ ਆਪਣੀ ਵੱਖਰੀ ਮਜਬੂਰੀ ਹੈ ਲੋਕਾਂ ਦੀ ਕਿਸਮਤ ਚਮਕਣ ਦੀ ਦੁਆ ਕਰਨ ਵਾਲੇ ਕਿੰਨਰ ਖੁਦ ਲਾਟਰੀ ਖਰੀਦ ਦੇ ਵਿਖਾਈ ਦਿੱਤੇ, ਸਿਮਰਨ ਨੇ ਦੱਸਿਆ ਕਿ ਇਸ ਦੀਵਾਲੀ ਦੀ ਉਹ ਪਹਿਲੀ ਵਾਰ ਲਾਟਰੀ ਖਰੀਦ ਰਹੀ ਹੈ ਉਸ ਨੇ 2 ਲਾਟਰੀ ਖਰੀਦੀਆਂ ਨੇ ਅਤੇ ਜੇਕਰ ਉਸ ਦੀ ਇਹ ਲਾਟਰੀ ਲੱਗ ਜਾਂਦੀ ਹੈ ਤਾਂ ਉਸ ਨੂੰ ਵਧਾਈਆ ਨਹੀਂ ਮੰਗਣੀਆਂ ਪੈਣਗੀਆਂ ਆਪਣਾ ਘਰ ਬਣਾਈ ਅਤੇ ਪੂਰੀ ਉਮਰ ਆਰਾਮ ਨਾਲ ਨਿਕਲ ਜਾਵੇਗੀ।