ਪੰਜਾਬ

punjab

ETV Bharat / state

ਪਿੰਡ ਬਰ੍ਹਮੀ 'ਚ ਗੰਦੇ ਪਾਣੀ ਵਾਲੇ ਟੋਬੇ ਦਾ ਪਾਣੀ ਓਵਰ ਫਲੋਅ, ਲੋਕ ਪਰੇਸ਼ਾਨ - ਟੋਬੇ ਦਾ ਪਾਣੀ ਓਵਰ ਫਲੋਅ

ਭਾਰੀ ਮੀਂਹ ਕਾਰਨ ਰਾਏਕੋਟ ਦੇ ਪਿੰਡ ਬਰ੍ਹਮੀ (The village of Brahmi of Raikot) ਵਿਖੇ ਗੰਦੇ ਪਾਣੀ ਵਾਲੇ ਟੋਬੇ ਦਾ ਪਾਣੀ ਓਵਰ ਫਲੋਅ (Toba water overflow) ਹੋ ਗਿਆ ਹੈ। ਜਿਸ ਕਰਕੇ ਟੋਬੇ ਨੇ ਵਸਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਰਵਿਦਾਸ ਭਾਈਚਾਰੇ ਦੇ ਲੋਕਾਂ ਦੇ ਘਰਾਂ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਥੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਟੋਬੇ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ।

ਪਿੰਡ ਬਰ੍ਹਮੀ ਦਾ ਟੋਬੇ ਹੋਇਆ ਓਵਰ ਫਲੋਅ
ਪਿੰਡ ਬਰ੍ਹਮੀ ਦਾ ਟੋਬੇ ਹੋਇਆ ਓਵਰ ਫਲੋਅ

By

Published : Jul 3, 2022, 2:51 PM IST

ਲੁਧਿਆਣਾ: ਬੀਤੀ ਕੱਲ੍ਹ ਪਏ ਭਾਰੀ ਮੀਂਹ ਕਾਰਨ ਰਾਏਕੋਟ ਦੇ ਪਿੰਡ ਬਰ੍ਹਮੀ (The village of Brahmi of Raikot) ਵਿਖੇ ਗੰਦੇ ਪਾਣੀ ਵਾਲੇ ਟੋਬੇ ਦਾ ਪਾਣੀ ਓਵਰ ਫਲੋਅ (Toba water overflow) ਹੋ ਗਿਆ ਹੈ। ਜਿਸ ਕਰਕੇ ਟੋਬੇ ਨੇ ਵਸਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਰਵਿਦਾਸ ਭਾਈਚਾਰੇ ਦੇ ਲੋਕਾਂ ਦੇ ਘਰਾਂ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਥੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਟੋਬੇ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ।



ਪਿੰਡ ਬਰ੍ਹਮੀ ਦਾ ਟੋਬੇ ਹੋਇਆ ਓਵਰ ਫਲੋਅ




ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਵੱਲੋਂ ਕਈ ਵਾਰ ਗ੍ਰਾਮ ਪੰਚਾਇਤ ਨੂੰ ਵੀ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਵੀ ਉਨ੍ਹਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੇ ਦੱਸਿਆ ਕਿ ਟੋਬੇ ਦੀ ਸਫ਼ਾਈ ਹੋਏ ਨੂੰ 15-18 ਤੋਂ ਵੱਧ ਦਾ ਸਮਾਂ ਬੀਤ ਗਿਆ, ਜਦਕਿ ਪਿੰਡ ਵਿੱਚ ਚਾਰ ਹੋਰ ਟੋਬੇ ਹੋਣ ਦੇ ਬਾਵਜ਼ੂਦ ਪਿੰਡ ਦਾ 80 ਫੀਸਦੀ ਗੰਦਾ ਪਾਣੀ ਇਸ ਟੋਬੇ ਵਿੱਚ ਪੈ ਰਿਹਾ ਹੈ।



ਪਿੰਡ ਬਰ੍ਹਮੀ ਦਾ ਟੋਬੇ ਹੋਇਆ ਓਵਰ ਫਲੋਅ





ਨੱਕੋ-ਨੱਕ ਭਰੇ ਟੋਬੇ ਦਾ ਗੰਦਾ ਪਾਣੀ ਥੋੜੇ ਜਿਹੇ ਮੀਂਹ ਤੋਂ ਬਾਅਦ ਕਿਨਾਰੇ ਤੋੜਦਾ ਹੋਇਆ ਉਨ੍ਹਾਂ ਦੇ ਘਰਾਂ ਵਿੱਚ ਆ ਜਾਂਦਾ ਹੈ। ਜਿਸ ਕਾਰਨ ਗੰਦਗੀ, ਮੱਖੀ-ਮੱਛਰ ਆਦਿ ਜੀਵ-ਜੰਤੂਆਂ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਬਦਬੂ ਤਾਂ ਉਨ੍ਹਾਂ ਦਾ ਜਿਊਣਾ ਮੁਹਾਲ ਕਰਕੇ ਰੱਖ ਦਿੰਦੀ ਹੈ, ਟੋਬੇ ਦੇ ਆਲੇ-ਦੁਆਲੇ ਕੋਈ ਸੁਰੱਖਿਆ ਦੀਵਾਰ ਜਾਂ ਤਾਰ ਵਗੈਰਾ ਨਾ ਹੋਣ ਕਾਰਨ ਬੱਚੇ, ਬਜ਼ੁਰਗਾਂ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ।




ਉਧਰ ਜਦੋਂ ਇਸ ਸਬੰਧੀ ਬੀ.ਡੀ.ਪੀ.ਓ. ਰਾਏਕੋਟ ਪ੍ਰਮਿੰਦਰ ਸਿੰਘ (B.D.P.O. Raikot Parminder Singh) ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਰਾਏਕੋਟ ਵਿਖੇ ਚਾਰਜ ਸੰਭਾਲੇ ਨੂੰ ਅਜੇ ਕੁੱਝ ਸਮਾਂ ਹੀ ਹੋਇਆ ਹੈ ਅਤੇ ਉਹ ਇਸ ਸਮੱਸਿਆ ਦਾ ਆਪਣੇ ਦਫ਼ਤਰੀ ਸਟਾਫ਼ ਰਾਹੀਂ ਜਾਣਕਾਰੀ ਹਾਸਲ ਕਰਨਗੇ ਅਤੇ ਖੁਦ ਮੌਕੇ ’ਤੇ ਜਾ ਕੇ ਜਾਇਜਾਂ ਲੈਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।




ਇਹ ਵੀ ਪੜ੍ਹੋ:
ਭਗਵੰਤ ਮਾਨ ਕਰਨਗੇ ਕੈਬਨਿਟ ਦਾ ਵਿਸਥਾਰ, ਮੰਤਰੀਆਂ ਦੇ ਕੰਮ ਦਾ ਜਾਇਜ਼ਾ

ABOUT THE AUTHOR

...view details