ਪੰਜਾਬ

punjab

ETV Bharat / state

ਪੀਡੀਐਫਏ: ਤ੍ਰਿਪਤ ਰਜਿੰਦਰ ਬਾਜਵਾ ਨੇ ਕਿਸਾਨਾਂ ਲਈ ਚੁੱਕਿਆ ਅਹਿਮ ਕਦਮ - International PDA Farming & Dairy Expo 2019

ਲੁਧਿਆਣਾ 'ਚ ਅੰਤਰਰਾਸ਼ਟਰੀ ਪੀਡੀਐਫਏ ਖੇਤੀ ਅਤੇ ਡੇਅਰੀ ਐਕਸਪੋ 2019 ਦਾ ਆਖ਼ਰੀ ਦਿਨ।

International PDA Farming & Dairy Expo 2019
ਫ਼ੋਟੋ

By

Published : Dec 9, 2019, 11:42 PM IST

ਲੁਧਿਆਣਾ: ਅੰਤਰਰਾਸ਼ਟਰੀ ਪੀਡੀਐਫਏ ਖੇਤੀ ਅਤੇ ਡੇਅਰੀ ਐਕਸਪੋ 2019 ਦੇ ਆਖਰੀ ਦਿਨ 'ਚ ਤ੍ਰਿਪਤ ਰਾਜਿੰਦਰ ਬਾਜਵਾ ਤੇ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਵੀਡੀਓ

ਇਸ ਮੌਕੇ ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਪੀਡੀਐਫਏ ਦੇ ਮੇਲੇ 'ਚ ਭਾਰਤ ਦਾ ਵਿਸ਼ਵ ਰਿਕਾਰਡ 32 ਕਿਲੋ 66 ਗਾਮ ਦਾ ਬਣਿਆ ਹੈ। ਪਾਕਿਸਤਾਨ ਦਾ ਪਹਿਲਾ 32 ਕਿਲੋ 50 ਗਾਮ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਰਿਕਰਡ ਪੰਜਾਬ 'ਚ ਆਉਣ ਤੋਂ ਬਾਅਦ ਹੀ ਬਣਿਆ ਹੈ। ਪਿਛਲੇ ਸਾਲ ਏਸ਼ੀਆ ਦਾ ਰਿਕਾਰਡ 70 ਲੀਟਰ ਦਾ ਸੀ।

ਉਨ੍ਹਾਂ ਨੇ ਕਿਹਾ ਇਹ ਮੇਲਾ ਕਰਵਾਉਣ ਦਾ ਇਹ ਹੀ ਮਕਸਦ ਸੀ ਕਿ ਜਿਹੜੇ ਕਿਸਾਨਾਂ ਨੂੰ ਖੇਤੀ ਨਾਲ ਲਾਭ ਨਹੀਂ ਮਿਲ ਰਿਹਾ। ਉਹ ਫਾਰਮਿੰਗ ਦੇ ਕੰਮ ਨੂੰ ਤਵਜੂ ਦੇਣ ਇਸ ਨਾਲ ਉਨ੍ਹਾਂ ਨੂੰ ਕਾਫੀ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤਾਂ ਦੁੱਧ ਦੀ ਕੀਮਤ 'ਚ ਵਧਾ ਹੋਇਆ ਹੈ।

ਉਨ੍ਹਾਂ ਨੇ ਫੈਮਲੀ ਫਾਰਮਿੰਗ ਦਾ ਜ਼ਿਕਰ ਕਰਦਿਆਂ ਨੇ ਕਿਹਾ ਕਿ ਜੇ 10 ਗਾਵਾਂ ਦੀ ਫਾਰਮਿੰਗ ਕਰਨ ਲੱਗ ਗਏ ਤਾਂ ਉਨ੍ਹਾਂ ਨੂੰ 50 ਹਜ਼ਾਰ ਮਹੀਨਾ ਬੱਚਣ ਲੱਗ ਜਾਏਗਾ ਇਸ ਨਾਲ ਨੌਜਵਾਨਾਂ 5000 ਜਾਂ 8000 ਹਜ਼ਾਰ ਦੀ ਨੌਕਰੀ ਕਰਨ ਦੀ ਲੋੜ ਹੀ ਨਹੀਂ ਹੈ। ਉਹ ਸਵੈ ਰੁਜ਼ਗਾਰ ਕਰ ਸਕਦੇ ਹਨ।

ਇਹ ਵੀ ਪੜ੍ਹੋ: 31 ਦਸੰਬਰ ਤੱਕ ਬਣਾਏ ਜਾਣਗੇ ਵਿਲੱਖਣ ਸ਼ਨਾਖਤੀ ਕਾਰਡ : ਅਰੁਣਾ ਚੌਧਰੀ

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਮੱਝਾਂ ਦਾ ਐਕਸਪੋਟਰ ਹੈ ਤੇ ਹਰਿਆਣਾ ਇਸ ਤੋਂ ਕਾਫੀ ਜਿਆਦਾ ਪੈਸਾ ਕਮਾਉਂਦਾ ਹੈ ਤੇ ਪੰਜਾਬ ਗਉ ਦਾ ਐਕਪੋਟਰ ਹੈ ਪਰ ਪਿਛਲੇ ਸਰਕਾਰ ਨੇ ਇਸ ਨੂੰ ਡੀਸੀ ਦੇ ਹੱਥੀ ਸੋਂਪ ਦਿੱਤਾ ਜਿਸ ਨਾਲ ਗਉ ਬਿਨ੍ਹਾਂ ਐਨਓਸੀ ਦੀ ਪ੍ਰਕਿਆ ਨਾਲ ਜਾਣ ਲੱਗ ਗਈ। ਇਸ ਨਾਲ ਡੇਅਰੀ ਨੂੰ ਵੀ ਨੁਕਸਾਨ ਹੋਣ ਲੱਗ ਗਿਆ ਜਿਸ ਨਾਲ ਸਰਕਾਰ ਨੂੰ ਇਸ ਰਾਹੀਂ ਆਮਦਨ ਮਿਲਣੀ ਬੰਦ ਹੋ ਗਈ।

ਦੱਸ ਦੇਈਏ ਹੁਣ ਇਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨਾਲ ਡੇਅਰੀ ਵਰਕਰਾਂ ਨੂੰ ਹੁਣ ਫਿਰ ਉਸੇ ਤਰ੍ਹਾਂ ਲਾਭ ਮਿਲੇਗਾ।

ABOUT THE AUTHOR

...view details