ਪੰਜਾਬ

punjab

ETV Bharat / state

ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਪੀਸੀਐੱਸ ਅਫ਼ਸਰ - ਲੁਧਿਆਣਾ ਵਿੱਚ ਪੀਸੀਐੱਸ ਅਫ਼ਸਰਾਂ ਦੀ ਮੀਟਿੰਗ

ਬੁੱਧਵਾਰ ਨੂੰ ਲੁਧਿਆਣਾ ਵਿੱਚ ਪੀਸੀਐੱਸ ਅਫ਼ਸਰਾਂ ਦੀ ਮੀਟਿੰਗ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਹਾਲ ਹੀ ਵਿੱਚ ਮੋਗਾ ਅਤੇ ਜ਼ੀਰਾ ਵਿੱਚ ਵਾਪਰੀਆਂ ਘਟਨਾਵਾਂ ਕਰਕੇ ਅਫਸਰ ਕਾਫੀ ਚਿੰਤਤ ਹਨ।

ਫ਼ੋਟੋ।

By

Published : Sep 11, 2019, 3:12 PM IST

ਲੁਧਿਆਣਾ: ਸ਼ਹਿਰ ਵਿੱਚ ਬੁੱਧਵਾਰ ਨੂੰ ਸਾਰੇ ਪੀਸੀਐੱਸ ਅਫ਼ਸਰ ਇਕੱਤਰ ਹੋਏ। ਇਸ ਮੌਕੇ ਅਫਸਰਾਂ ਨੇ ਕਾਲੀਆਂ ਪੱਟੀਆਂ ਲਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਕੁੱਲ 19 ਅਫਸਰਾਂ ਨੇ ਇਸ ਰੋਸ ਵਿੱਚ ਹਿੱਸਾ ਲਿਆ ਅਤੇ ਆਪਣੀ ਅਸੁਰੱਖਿਅਤਾ ਪ੍ਰਗਟਾਈ।

ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪੀਸੀਐੱਸ ਅਫ਼ਸਰ ਇਕੱਤਰ ਹੋਏ ਤੇ ਉਨ੍ਹਾਂ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਹਾਲ ਹੀ ਵਿੱਚ ਮੋਗਾ ਅਤੇ ਜ਼ੀਰਾ ਵਿੱਚ ਵਾਪਰੀਆਂ ਘਟਨਾਵਾਂ ਕਰਕੇ ਖਾਸ ਕਰਕੇ ਫੀਲਡ ਵਿੱਚ ਕੰਮ ਕਰਨ ਵਾਲੇ ਅਫਸਰ ਕਾਫੀ ਚਿੰਤਤ ਹਨ।

ਇਕਬਾਲ ਸਿੰਘ ਤੋਂ ਜਦੋਂ ਪੁੱਛਿਆ ਕਿ ਸਿਮਰਜੀਤ ਬੈਂਸ ਉੱਤੇ ਜੋ ਮਾਮਲਾ ਦਰਜ ਹੋਇਆ ਇਹ ਪੂਰਾ ਰੋਸ ਉਸ ਤੋਂ ਬਾਅਦ ਹੀ ਕਿਉਂ ਜਤਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਮੋਰਿੰਡਾ ਵਿੱਚ ਜੋ ਤਹਿਸੀਲਦਾਰ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਉਸ ਦੀ ਵੀ ਲਿਖਤੀ ਸ਼ਿਕਾਇਤ ਅਫਸਰਾਂ ਨੂੰ ਭੇਜ ਦਿੱਤੀ ਗਈ ਹੈ।

ABOUT THE AUTHOR

...view details