ਲੁਧਿਆਣਾ:ਇੱਕ ਪਾਸੇ ਪੂਰਾ ਭਾਰਤ ਬੁਰਾਈ 'ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੇ ਮੌਕੇ ਰਾਵਣ ਨੂੰ ਸਾੜਦਾ ਹੈ ਉਥੇ ਹੀ ਦੂਜੇ ਪਾਸੇ ਚਾਰ ਵੇਦਾਂ ਦੇ ਵਿਦਵਾਨ ਲੰਕਾ ਦੇ ਰਾਜਾ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਰਾਵਣ ਦੇ ਪੁਤਲੇ ਸਾੜਣ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ, 'ਤੇ ਲੱਖਾਂ ਰੁਪਿਆ ਦਾ ਨੁਕਸਾਨ ਵੀ ਹੁੰਦਾ ਹੈ। ਰਾਵਣ ਨੂੰ ਮਹਾਂ ਗਿਆਨੀ ਦੱਸ ਦੇ ਪਾਇਲ ਦੇ ਲੋਕਾਂ ਨੇ ਲੰਕਾਪਤੀ ਰਾਵਣ ਦੀ ਇੱਕ ਪੱਕੀ ਮੂਰਤੀ ਲਗਾਈ ਹੈ। ਲੋਕਾਂ ਵੱਲੋਂ ਹਰ ਸਾਲਾ ਦੁਸ਼ਹਿਰੇ ਵਾਲੇ ਦਿਨ ਇਸ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ।
ਹਕੀਮ ਬੀਰਬਲ ਦਾਸ ਨੇ ਸ਼ੁਰੂ ਕੀਤੀ ਸੀ ਲੰਕਾਪਤੀ ਦੀ ਪੂਜਾ
ਦੱਸਣਯੋਗ ਹੈ ਕਿ ਇਸ ਪੂਜਾ ਦੀ ਸ਼ੁਰੂਆਤ ਹਕੀਮ ਬੀਰਬਲ ਦਾਸ ਵੱਲੋਂ 1835 ਵਿੱਚ ਕੀਤੀ ਸੀ। ਇਥੇ ਦੇ ਲੋਕਾਂ ਤੇ ਪੰਡਤਾਂ ਮੁਤਾਬਕ ਹਕੀਮ ਬੀਰਬਲ ਦੇ ਦੋ ਵਿਆਹ ਹੋਏ ਸਨ, ਪਰ ਇਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਇਸ ਤੋਂ ਨਿਰਾਸ਼ ਹੋ ਕੇ ਉਹ ਜੰਗਲਾਂ ਵਿੱਚ ਚਲੇ ਗਏ, ਜਿੱਥੇ ਉਨ੍ਹਾਂ ਨੂੰ ਇੱਕ ਮਹਾਤਮਾ ਮਿਲੇ ਸਨ। ਮਹਾਤਮਾ ਨੇ ਬੀਰਬਲ ਨੂੰ ਭਾਭੂਤੀ ਭਾਵ ਰਾਖ ਦੇ ਕੇ ਰਾਮ ਤੇ ਰਾਵਣ ਦੀ ਪੂਜਾ ਕਰਨ ਦੀ ਲਈ ਕਿਹਾ ਤੇ ਰਾਮ ਲੀਲਾ ਕਰਵਾਉਣ ਲਈ ਕਿਹਾ ਸੀ।