ਪੰਜਾਬ

punjab

ETV Bharat / state

ਕੈਮੀਕਲ ਫ੍ਰੀ ਫਲਾਂ ਲਈ ਲਗਾਓ ਛੋਟੀ ਬਗੀਚੀ, ਸਾਰਾ ਸਾਲ ਦੇਵੇਗੀ ਆਰਗੈਨਿਕ ਫਲ...

ਪੀਏਯੂ ਲੁਧਿਆਣਾ ਨੇ ਘੱਟ ਸਮੇਂ ’ਚ ਤਿਆਰ ਹੋਣ ਵਾਲੇ ਆਰਗੈਨਿਕ ਫਲਾਂ ਵਾਸਤੇ ਛੋਟੀ ਬਗੀਚੀ ਵਿੱਚ ਲਾਉਣ ਵਾਲੇ ਬੂਟੇ ਤਿਆਰ ਕੀਤੇ ਹਨ। ਇਹ ਬੂਟੇ ਕਿਵੇ ਲਗਾਏ ਜਾਣ ਤੇ ਕਿੱਥੋਂ ਅਤੇ ਕਿਵੇਂ ਮਿਲਣਗੇ ਤਾਂ ਕਿ ਸਾਰਾ ਸਾਲ ਫਲ ਮਿਲ ਸਕਣ, ਜਾਣਨ ਲਈ ਪੜ੍ਹੋ ਇਹ ਖ਼ਬਰ...

ਕੈਮੀਕਲ ਫ੍ਰੀ ਫਲਾਂ ਲਈ ਲਗਾਓ ਛੋਟੀ ਬਗੀਚੀ, ਸਾਰਾ ਸਾਲ ਦੇਵੇਗੀ ਆਰਗੈਨਿਕ ਫਲ..
ਕੈਮੀਕਲ ਫ੍ਰੀ ਫਲਾਂ ਲਈ ਲਗਾਓ ਛੋਟੀ ਬਗੀਚੀ, ਸਾਰਾ ਸਾਲ ਦੇਵੇਗੀ ਆਰਗੈਨਿਕ ਫਲ..

By

Published : Aug 10, 2023, 10:23 PM IST

Updated : Aug 13, 2023, 2:58 PM IST

ਕੈਮੀਕਲ ਫ੍ਰੀ ਫਲਾਂ ਲਈ ਲਗਾਓ ਛੋਟੀ ਬਗੀਚੀ, ਸਾਰਾ ਸਾਲ ਦੇਵੇਗੀ ਆਰਗੈਨਿਕ ਫਲ..

ਲੁਧਿਆਣਾ:ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਵੱਧ ਰਹੇ ਕੈਮੀਕਲ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ, ਮਾਹਿਰਾਂ ਵੱਲੋਂ ਲਗਾਤਾਰ ਇਹ ਚਿਤਾਵਨੀ ਦਿੱਤੀ ਜਾ ਰਹੀ ਹੈ। ਇਸਦੀ ਜਗ੍ਹਾ ਆਰਗੈਨਿਕ ਫਲਾਂ ਨੂੰ ਤਰਜੀਹ ਦੇਣ ਦੀ ਗੱਲ ਕਹੀ ਜਾ ਰਹੀ ਹੈ। ਸਿਹਤ ਪ੍ਰਤੀ ਜਾਗਰੂਕ ਲੋਕ ਵੀ ਆਰਗੈਨਿਕ ਫਲਾਂ ਦੇ ਇਸਤੇਮਾਲ ਵੱਲ ਵਧੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਨੇ ਘਰੇਲੂ ਪੋਸ਼ਟਿਕ ਬਗੀਚੀ ਦਾ ਕਾਨਸੈਪਟ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਲਈ ਪੇਸ਼ ਕੀਤਾ ਹੈ। ਜਿਸਦੇ ਤਹਿਤ 21 ਤਰ੍ਹਾਂ ਦੇ ਫਲਾਂ ਦੇ ਬੂਟਿਆਂ ਨੂੰ ਤਿਆਰ ਕੀਤਾ ਗਿਆ ਹੈ। ਘੱਟ ਸਮੇਂ ਵਿੱਚ ਫਲ ਦੇਣ ਵਾਲੇ ਇਹ ਬੂਟੇ ਸਾਰਾ ਸਾਲ ਫਲ ਤਾਂ ਦੇਣਗੇ ਹੀ, ਸਹਾਇਤ ਧੰਦੇ ਵਜੋਂ ਅਪਣਾ ਕੇ ਤੁਸੀਂ ਮੁਨਾਫਾ ਵੀ ਕਮਾ ਸਕਦੇ ਹੋ। ਇਹ ਬੂਟੇ ਪੀਏਯੂ ਵੱਲੋਂ ਪੂਰੇ ਪੰਜਾਬ ਵਿੱਚ ਉਪਲਬਧ ਕਰਵਾਏ ਜਾਣਗੇ। ਫਿਲਹਾਲ ਪੀਏਯੂ ਦੇ ਕੇਂਦਰਾਂ ਵਿੱਚ ਪ੍ਰਦਰਸ਼ਨੀ ਦੇ ਦੌਰ ’ਤੇ ਇਹ ਬਗੀਚੀ ਲਗਾਈ ਗਈ ਹੈ।

ਇਹ ਬੂਟੇ ਤਿਆਰ ਕਰਨ ਵਾਲੇ ਵਿਗਿਆਨੀਆਂ ਦਾ ਕਹਿਣਾ ਹੈ ਕਿ 5 ਸਾਲ ਬਾਅਦ ਇਹ ਬਾਗ ਤੁਹਾਨੂੰ ਏਨੇ ਜ਼ਿਆਦਾ ਫਲ ਦੇਵੇਗਾ ਕਿ ਤੁਸੀਂ ਇਨ੍ਹਾਂ ਫਲਾਂ ਦਾ ਮੰਡੀਕਰਨ ਵੀ ਕਰ ਸਕਦੇ ਹੋ। ਪੰਜਾਬ ’ਚ ਬਾਗ਼ਬਾਨੀ ਦੇ ਸਹਾਇਕ ਧੰਦੇ ਨੂੰ ਮੁੜ ਸੁਰਜੀਤ ਕਰਨ ਦੇ ਲਈ ਇਹ ਬਗੀਚੀ ਕਾਫੀ ਲਾਹੇਵੰਦ ਵੀ ਹੋਵੇਗੀ।

ਕਿਹੜੇ ਕਿਹੜੇ ਫਲ:ਇਸ ਬਗੀਚੀ ’ਚ 21 ਕਿਸਮਾਂ ਦੇ ਫਲ ਲੱਗਣਗੇ ਜਿਨ੍ਹਾਂ ਵਿੱਚ ਕਿਨੂੰ, ਅਮਰੂਦ, ਚੀਕੂ, ਮਿੱਠੇ ਨਿੰਬੂ, ਜਮੂਨ, ਬੇਰ ਜਾਂ ਲੀਚੀ, ਅੰਬ, ਆਂਵਲਾ, ਅਮਰੂਦ ਗੁਲਾਬੀ, ਅਨਾਰ, ਪਪੀਤਾ, ਨਾਖਾਂ, ਗਰੇਪ ਫਲ, ਫਾਲਸਾ, ਕਰੋਂਦਾ, ਕੇਲਾ, ਅੰਗੂਰ, ਬੱਬੂਗੋਸ਼ਾ, ਦਸ਼ਹਰੀ ਅੰਬ ਆਦਿ ਦੇ ਬੂਟੇ ਅਤੇ ਦਰਖਤ ਲਾਏ ਜਾ ਸਕਦੇ ਹਨ। ਇਸ ਨੂੰ ਪੋਸ਼ਟਿਕ ਬਗੀਚੀ ਦਾ ਨਾਂ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਅਕਸਰ ਹੀ ਲੋਕ ਜਦੋਂ ਬਾਜ਼ਾਰ ਫਲ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਸ਼ੱਕ ਰਹਿੰਦਾ ਹੈ ਕਿ ਇਹ ਕਿਸੇ ਕੈਮੀਕਲ ਨਾਲ ਤਾਂ ਨਹੀਂ ਪਕਾਏ ਹੋਏ। ਪਰ ਇਸ ਬਗੀਚੀ ਵਿੱਚ ਤੁਹਾਨੂੰ ਕੋਈ ਕੀਟਨਾਸ਼ਕ ਪਾਉਣ ਦੀ ਲੋੜ ਨਹੀਂ ਹੈ। ਪਾਣੀ ਅਤੇ ਦੇਸੀ ਖਾਦ ਪਾਉਣ ਨਾਲ ਹੀ ਇਹ ਬੂਟੇ ਅਤੇ ਦਰਖਤ 10 ਮਹੀਨੇ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ।

ਕੈਮੀਕਲ ਫ੍ਰੀ ਫਲਾਂ ਲਈ ਲਗਾਓ ਛੋਟੀ ਬਗੀਚੀ

ਕਿੰਨੀ ਥਾਂ ਦੀ ਲੋੜ:ਪੀ ਏ ਯੂ ਫਲ ਵਿਗਿਆਨ ਵਿਭਾਗ ਦੇ ਪ੍ਰਿੰਸੀਪਲ ਡਾਕਟਰ ਗੁਰਤੇਜ ਸਿੰਘ ਦੇ ਅਨੁਸਾਰ— ‘ਇਸ ਬਗੀਚੀ ਦੇ ਲਈ ਸਵਾ ਕਨਾਲ ਥਾਂ ਭਾਵ ਕੇ 25 ਗੁਣਾ 25 ਮੀਟਰ ਜਾਂ 625 ਵਰਗ ਮੀਟਰ ਜਗ੍ਹਾਂ ਦੀ ਹੀ ਜ਼ਰੂਰਤ ਹੈ। ਹਰ ਬੂਟੇ ਦੇ ਵਿੱਚ 5 ਤੋਂ 10 ਫੁੱਟ ਦੀ ਵਿੱਥ ਅਤੇ ਹੈ ਦਰੱਖਤ ’ਚ 10 ਤੋਂ 20 ਫੁੱਟ ਦੀ ਵਿੱਥ ਚਾਹੀਦੀ ਹੈ ਤਾਂ ਕਿ ਦਰੱਖਤ ਚੰਗੀ ਤਰਾਂ ਵੱਧ ਫੁੱਲ ਸਕਣ। ਸਭ ਤੋਂ ਪਹਿਲਾਂ ਪਪੀਤਾ 10 ਮਹੀਨੇ ਬਾਅਦ ਫਲ ਦੇਣੇ ਸ਼ੁਰੂ ਕਰ ਦੇਵੇਗਾ, ਇਸ ਤੋਂ ਬਾਅਦ ਅਮਰੂਦ, ਅਨਾਰ, ਫਾਲਸਾ, ਕਿਨੂੰ ਅਤੇ ਹੋਰ ਫਲ ਦੂਜੇ ਸਾਲ ਪਕਣੇ ਸ਼ੁਰੂ ਹੋ ਜਾਣਗੇ। ਇਸੇ ਤਰਾਂ ਇਨ੍ਹਾਂ ’ਚ ਕਈ ਕਿਸਮਾਂ ਅਜਿਹੀਆਂ ਹਨ ਜੋਕਿ ਸਾਰਾ ਸਾਲ ਫਲ ਦਿੰਦੀਆਂ ਨੇ ਜਦੋਂ ਕੇ ਕਈ ਕਿਸਮਾਂ ਅਜਿਹੀਆਂ ਹਨ ਜੋ ਸੀਜ਼ਨ ਦੇ ਮੁਤਾਬਿਕ ਹੁੰਦੀਆਂ ਨੇ, ਜਿਨ੍ਹਾ ’ਚ ਕੇਲਾ, ਜਾਮੁਨ, ਲੀਚੀ, ਅੰਗੂਰ, ਆਂਵਲਾ, ਨਾਖਾਂ ਅਤੇ ਕਰੋਂਦਾ ਆਦਿ ਸ਼ਾਮਿਲ ਹਨ।’

ਕੈਮੀਕਲ ਫ੍ਰੀ ਫਲਾਂ ਲਈ ਲਗਾਓ ਛੋਟੀ ਬਗੀਚੀ

ਕਿੰਨਾ ਆਵੇਗਾ ਖਰਚ:ਮਾਹਿਰਾਂ ਮੁਤਾਬਿਕ ਜਰੂਰੀ ਨਹੀਂ ਹੈ ਕੇ ਤੁਸੀ ਪੂਰੇ 21 ਬੂਟੇ ਅਤੇ ਦਰੱਖਤ ਹੀ ਲਗਾਓ। ਲੋੜ ਅਤੇ ਥਾਂ ਦੇ ਮੁਤਾਬਿਕ ਤੁਸੀ 10 ਤੋਂ 18 ਕਿਸਮਾਂ ਦੇ ਬੂਟੇ ਲਾ ਸਕਦੇ ਹੋ। ਸਾਰੇ ਬੂਟੇ ਘੱਟ ਕੀਮਤ ’ਤੇ ਅਸਾਨੀ ਨਾਲ ਪੀਏਯੂ ਦੀ ਨਰਸਰੀ ਵਿੱਚ ਮਿਲ ਜਾਣਗੇ।

ਔਰਗੈਨਿਕ ਫਲ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਇਹ ਫਲਾਂ ਦੀ ਬਗੀਚੀ ਪੂਰੀ ਤਰ੍ਹਾਂ ਕੀਟਨਾਸ਼ਕ ਹੈ। ਯੂਨੀਵਰਸਿਟੀ ਵੱਲੋਂ ਦੇਸੀ ਖਾਦ ਦੀ ਵਰਤੋਂ ਕਰਕੇ ਹੀ ਫਲ ਤਿਆਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਜੇਕਰ ਫਿਰ ਵੀ ਇਸ ਨਾਲ ਦਰੱਖਤ ਨੂੰ ਜਾਂ ਬੂਟੇ ਨੂੰ ਕੋਈ ਬਿਮਾਰੀ ਪੈਂਦੀ ਹੈ ਤਾਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੇ ਗਏ ਕੀਟਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਖ਼ਾਸ ਤੌਰ ’ਤੇ ਤਿਆਰ ਇਹ ਕੀਟਨਾਸ਼ਕ ਫਲ ਤੇ ਬਹੁਤ ਘੱਟ ਅਸਰ ਪਾਉਂਦੇ ਹਨ। ਇਹ ਅਜਿਹੇ ਫਲ ਹਨ, ਜਿਨ੍ਹਾਂ ਦਾ ਮੰਡੀਕਰਨ ਵੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਇਹ ਫਲ ਡਿਮਾਂਡ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤੋਂ ਪੌਸ਼ਟਿਕਤਾ ਵੀ ਭਰਪੂਰ ਮਿਲਦੀ ਹੈ।

ਮੰਡੀਕਰਨ ਦੇ ਨਾਲ ਮੁਨਾਫਾ:ਡਾ. ਗੁਰਤੇਜ ਸਿੰਘ ਅਨੁਸਾਰ ਸਵਾ ਕਨਾਲ ਵਾਲੀ ਫਲਾਂ ਦੀ ਬਗੀਚੀ ਸਿਰਫ ਘੇਰਲੂ ਖਾਣ ਲਈ ਨਹੀਂ ਸਗੋਂ 5 ਸਾਲ ਬਾਅਦ ਜਦੋਂ ਬੂਟੇ ਅਤੇ ਦਰਖਤ ਜਵਾਨ ਹੋ ਜਾਣਗੇ ਤਾਂ ਇਨ੍ਹਾਂ ਤੋਂ ਫਲ ਵੀ ਭਰਪੂਰ ਮਿਲਣਗੇ। ਇਕ ਇਕ ਬੂਟੇ ਤੋਂ ਇਕ-ਇਕ ਕੁਇੰਟਲ ਤੱਕ ਫਲ ਦਾ ਝਾੜ ਹੁੰਦਾ ਹੈ ਜਿਨ੍ਹਾਂ ਦਾ ਅਸਾਨੀ ਨਾਲ ਮੰਡੀਕਰਨ ਕੀਤਾ ਜਾ ਸਕਦਾ ਹੈ। ਪੰਜਾਬ ਦੇ ਵਿੱਚ ਝੋਨਾ ਅਤੇ ਕਣਕ ਦੇ ਬਦਲ ਵਜੋਂ ਵੀ ਕਿਸਾਨ ਇਸ ਦਾ ਪ੍ਰਯੋਗ ਕਰਕੇ ਵੇਖ ਸਕਦੇ ਹਨ। ਖਾਸ ਕਰਕੇ ਬੂਟੇ ਲਾਉਣ ਤੋਂ ਬਾਅਦ ਇਸ ਬਗੀਚੀ ’ਚ ਕਿਸਾਨ ਕੋਈ ਵੀ ਚਾਰਾ ਨਾ ਉਗਾਉਣ, ਤਾਂ ਹੀ ਫਲ ਭਰਪੂਰ ਹੋਣਗੇ। ਤੁਹਾਨੂੰ ਇਸ ਗੱਲ ਦਾ ਖਿਆਲ ਵੀ ਰੱਖਣਾ ਹੋਵੇਗਾ ਕਿ ਬੂਟੇ ਕਿਹੜੀ ਦਿਸ਼ਾ ’ਚ ਲਾਉਣੇ ਹਨ, ਤਾਂ ਜੋ ਛੋਟੇ ਬੂਟਿਆਂ ਨੂੰ ਜਿਆਦਾ ਪਰਛਾਵਾਂ ਨਾ ਆਵੇ।

Last Updated : Aug 13, 2023, 2:58 PM IST

ABOUT THE AUTHOR

...view details