ਲੁਧਿਆਣਾ: ਪੰਜਾਬ ਵਿੱਚ ਹੁਣ ਹਰੀ ਭਿੰਡੀ ਦੀ ਤਰਜ ਉੱਤੇ ਲਾਲ ਭਿੰਡੀ ਦੀ ਵੀ ਕਿਸਾਨ ਕਾਸ਼ਤ ਕਰ ਸਕਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਕਿਸਾਨ ਮੇਲੇ ਵਿੱਚ ਇਹ ਲਾਲ ਭਿੰਡੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਭਿੰਡੀ ਵਿੱਚ ਹਰੀ ਭਿੰਡੀ ਨਾਲੋਂ ਜਿਆਦਾ ਤੱਤ ਹਨ ਜਿਸ ਦਾ ਦਾਅਵਾ ਪੀਏਯੂ ਸਬਜ਼ੀ ਵਿਭਾਗ ਦੀ ਬ੍ਰਿਡ ਵਿਭਾਗ ਦੀ ਮਾਹਿਰ ਡਾਕਟਰ ਮਮਤਾ ਪਾਠਕ ਨੇ ਕੀਤਾ ਹੈ। ਇਸ ਭਿੰਡੀ ਵਿੱਚ ਹਰੀ ਭਿੰਡੀ ਨਾਲੋਂ ਆਈਓਡੀਨ ਦੀ ਵਧੇਰੇ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਇਸ ਲਾਲ ਭਿੰਡੀ ਵਿੱਚ ਇੰਥੋਸਾਈਨ ਦੀ ਵਧੇਰੇ ਮਾਤਰਾ ਹੈ, ਜੋ ਕਿ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ਭਿੰਡੀ ਵਿੱਚ ਆਮ ਭਿੰਡੀ ਨਾਲੋਂ ਖੁਰਾਕੀ ਤੱਤ ਵੀ ਵਧੇਰੇ ਹੁੰਦੇ ਹਨ।
PAU Kisan Mela Ludhiana : ਪੀਏਯੂ ਕਿਸਾਨ ਮੇਲੇ 'ਚ ਖਿੱਚ ਦਾ ਕੇਂਦਰ ਬਣੀ ਲਾਲ ਭਿੰਡੀ, ਵੇਖੋ ਕੀ ਹੈ ਇਸ ਭਿੰਡੀ ਦੀ ਖਾਸੀਅਤ ਅਤੇ ਫਾਇਦੇ - Punjab News
ਪੰਜਾਬ ਵਿੱਚ ਹੁਣ ਹਰੀ ਭਿੰਡੀ ਦੇ ਨਾਲ-ਨਾਲ ਲਾਲ ਭਿੰਡੀ ਵੀ ਵਿਖਾਈ ਦੇਵੇਗੀ। ਜੀ ਹਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਸ ਸਮੇਂ ਕਿਸਾਨ ਮੇਲਾ ਚੱਲ ਰਿਹਾ ਹੈ, ਜਿੱਥੇ ਲਾਲ ਭਿੰਡੀ ਖਿੱਚ ਦਾ ਕੇਂਦਰ ਬਣੀ ਹੈ। ਜਣੋ ਇਸ ਦੀ ਪੈਦਵਾਰ ਤੋਂ ਲੈ ਕੇ ਮਨੁੱਖੀ ਸਰੀਰ ਨੂੰ ਇਸ ਨਾਲ (Red Lady Finger) ਮਿਲਣ ਬਾਰੇ ਫਾਇਦੇ, ਇਸ ਖਾਸ ਰਿਪੋਰਟ ਵਿੱਚ।
Published : Sep 14, 2023, 5:48 PM IST
ਲਾਲ ਭਿੰਡੀ ਯਾਨੀ 'ਪੰਜਾਬ ਲਾਲਿਮਾ' ਬਾਰੇ ਅਹਿਮ ਜਾਣਕਾਰੀ:ਪੀਏਯੂ ਸਬਜ਼ੀ ਵਿਗਿਆਨ ਵਿਭਾਗ ਨੇ ਇਸ ਭਿੰਡੀ ਦਾ ਨਾਂ 'ਪੰਜਾਬ ਲਾਲਿਮਾ' ਰੱਖਿਆ ਹੈ, ਜੋ ਕਿ ਸਾਈਜ਼ 'ਚ ਵੇਖਣ ਨੂੰ ਆਮ ਭਿੰਡੀ ਵਰਗੀ ਹੀ ਹੈ, ਪਰ ਇਸ ਦਾ ਰੰਗ ਗੂੜ੍ਹਾ ਲਾਲ ਹੈ, ਜਿਵੇਂ ਕਿ ਚੁਕੰਦਰ ਦਾ ਹੁੰਦਾ ਹੈ। ਇਸ ਭਿੰਡੀ ਨੂੰ ਇਸ ਸਾਲ ਲਈ ਹੀ ਕਿਸਾਨਾਂ ਨੂੰ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਨੂੰ ਫ਼ਰਵਰੀ, ਮਾਰਚ ਅਤੇ ਜੂਨ ਜੁਲਾਈ ਵਿੱਚ ਲਾਇਆ ਜਾ ਸਕਦਾ ਹੈ। ਇਸ ਦਾ (Punjab Lalima Cultivation) ਪ੍ਰਤੀ ਏਕੜ ਝਾੜ 50 ਕੁਇੰਟਲ ਦੇ ਕਰੀਬ ਹੈ। ਇਸ ਭਿੰਡੀ ਨੂੰ ਕਿਸਾਨ ਬਦਲਵੀਂ ਖੇਤੀ ਵਜੋਂ ਵੀ ਵਰਤ ਸਕਦੇ ਹਨ। ਹਾਲਾਂਕਿ, ਫਿਲਹਾਲ ਬੀਜ ਘੱਟ ਹੋਣ ਕਰਕੇ ਫਿਲਹਾਲ ਕਿਸਾਨ ਇਸ ਨੂੰ ਘੱਟ ਲਗਾ ਰਹੇ ਹਨ, ਪਰ ਪੀਏਯੂ ਇਸ ਦਾ ਵੱਡੇ ਪੱਧਰ 'ਤੇ ਬੀਜ ਤਿਆਰ ਕਰ ਰਹੀ ਹੈ ਜਿਸ ਨਾਲ ਇਸ ਭਿੰਡੀ ਦੀ ਕਾਸ਼ਤ ਵੱਲ ਕਿਸਾਨਾਂ ਦਾ ਰੁਝਾਨ ਵੇਧੇਗਾ।
ਇਸ ਭਿੰਡੀ ਉੱਤੇ ਵੱਧ ਕੀਟਨਾਸ਼ਕ ਵਰਤਣ ਦੀ ਲੋੜ ਨਹੀਂ: ਪੰਜਾਬ ਲਾਲਿਮਾ ਭਿੰਡੀ (Red Lady Finger) ਜਿੱਥੇ ਤੁਹਾਨੂੰ ਰੋਗ ਮੁਕਤ ਰੱਖਦੀ ਹੈ, ਉੱਥੇ ਹੀ ਖੁਰਾਕੀ ਤੱਤ ਮੁਹਈਆ ਕਰਵਾਉਂਦੀ ਹੈ। ਇਸ ਭਿੰਡੀ ਨੂੰ ਪੀਲੀ ਬਿਮਾਰੀ ਨਹੀਂ ਲੱਗਦੀ। ਇਸ ਕਾਰਨ ਹੀ ਇਸ ਵਿੱਚ ਕੋਈ ਜਿਆਦਾ ਕੀਟਨਾਸ਼ਕ ਜਾਂ ਫਿਰ ਦਵਾਈਆਂ ਪਾਉਣ ਦੀ ਲੋੜ ਨਹੀਂ ਪੈਂਦੀ। ਉਸ ਭਿੰਡੀ ਦਾ ਯੂਨੀਵਰਸਿਟੀ ਨੂੰ ਕਾਫੀ ਸਕਾਰਤਮਕ ਨਤੀਜਾ ਮਿਲਿਆ ਹੈ। ਕਾਫੀ ਸੋਧ ਤੋਂ ਬਾਅਦ ਹੀ ਬ੍ਰੀਡ ਵਿਭਾਗ ਵੱਲੋਂ ਇਸ ਨੂੰ ਕਿਸਾਨਾਂ ਦੇ ਲਈ ਸਿਫ਼ਾਰਿਸ਼ ਕੀਤਾ ਗਿਆ ਹੈ। ਮਾਹਿਰ ਡਾਕਟਰ ਦੇ ਮੁਤਾਬਿਕ ਇਹ ਭਿੰਡੀ ਆਮ ਭਿੰਡੀ ਨਾਲੋਂ ਜਿਆਦਾ ਮਹਿੰਗੀ ਵਿਕ ਸਕਦੀ ਹੈ ਜੇਕਰ ਕਿਸਾਨ ਲੋਕਾਂ ਨੂੰ ਇਸ ਦੇ ਫਾਇਦੇ ਸਮਝਾ ਸਕੇ। ਇਸ ਭਿੰਡੀ ਵਿੱਚ ਰੇਸ਼ਾ ਵੀ ਜਿਆਦਾ ਨਹੀਂ ਬਣਦਾ, ਜਿਸ ਕਰਕੇ ਇਸ ਨੂੰ ਬਣਾਉਣ ਵਿੱਚ ਕਾਫੀ ਅਸਾਨੀ ਰਹਿੰਦੀ ਹੈ ਅਤੇ ਇਹ ਖਾਣ ਵਿੱਚ ਆਮ ਭਿੰਡੀ ਵਰਗੀ ਹੀ ਹੁੰਦੀ ਹੈ।