ਲੁਧਿਆਣਾ: ਕੋਰੋਨਾ ਮਹਾਂਮਾਰੀ ਕਰਕੇ ਜਿਥੇ ਲਗਾਤਾਰ ਹਾਲੇ ਵੀ ਕੁੱਝ ਮੁਲਾਜ਼ਮ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ। ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡੀ ਪੀ ਐਲ ਮੁਲਾਜ਼ਮ ਜੋ ਅਕਸਰ ਯੂਨੀਵਰਸਿਟੀ ਦੀਆਂ ਸੜਕਾਂ ਉੱਤੇ ਲੋਕਾਂ ਦੀ ਚੈਕਿੰਗ ਕਰਦੇ ਅਤੇ ਸ਼ਰਾਰਤੀ ਅਨਸਰਾਂ ਦੇ ਖ਼ਿਲਾਫ਼ ਆਪਣੀ ਡਿਊਟੀ ਦਿੰਦੇ ਵਿਖਾਈ ਦਿੰਦੇ ਹਨ। ਹੁਣ ਉਹ ਆਪਣੀ ਹੀ ਤਨਖਾਹ ਲਈ ਬੈਂਕ ਦੇ ਬਾਹਰ ਧਰਨੇ ਦੇ ਰਹੇ ਹਨ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਬਹੁਤ ਘੱਟ ਤਨਖਾਹਾਂ ਉੱਤੇ ਕੰਮ ਕਰ ਰਹੇ ਹਨ ਅਤੇ ਜੋ ਤਨਖ਼ਾਹ ਹੈ ਵੀ ਉਹ ਵੀ ਬੈਂਕ ਦੀ ਲਾਪਰਵਾਹੀ ਕਰਕੇ ਸਮੇਂ ਸਿਰ ਨਹੀਂ ਆਉਂਦੀ। ਇਸ ਕਰਕੇ ਉਨ੍ਹਾਂ ਨੂੰ ਧਰਨਾ ਲਗਾਉਣਾ ਪੈ ਰਿਹਾ ਹੈ। ਡੀਪੀਐੱਲ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਲੰਮੇ ਸਮੇਂ ਤੋਂ ਚੈੱਕ ਦਿੱਤੇ ਗਏ ਹਨ ਪਰ ਹਾਲੇ ਤੱਕ ਬੈਂਕ ਵੱਲੋਂ ਉਹ ਚੈੱਕ ਉਨ੍ਹਾਂ ਭਾਰਤੀ ਖਾਤਿਆਂ ਵਿੱਚ ਨਹੀਂ ਪਾਈ ਗਈ ਜਦੋਂ ਕਿ ਇਹ ਕੰਮ ਕੋਈ ਬਹੁਤਾ ਲੰਮਾ ਚੌੜਾ ਨਹੀਂ ਹੈ।
ਡੀਪੀਐਲ ਮੁਲਾਜ਼ਮ 7-7 ਹਜ਼ਾਰ 'ਤੇ ਕਰ ਰਹੇ ਕੰਮ
ਉਨ੍ਹਾਂ ਕਿਹਾ ਕਿ ਉਹ ਛੇ-ਛੇ ਸੱਤ-ਸੱਤ ਹਜ਼ਾਰ ਰੁਪਏ ਵਿੱਚ ਕੋਰੋਨਾ ਦੇ ਸਮੇਂ ਵਿੱਚ ਵੀ ਕੰਮ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਨਹੀਂ ਪਾਈਆਂ ਜਾਂਦੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹੀ ਘੱਟ ਤਨਖਾਹ ਵਿੱਚ ਉਨ੍ਹਾਂ ਘਰ ਦਾ ਗੁਜਾਰਾ ਕਰਨ ਵਿੱਚ ਕਾਫੀ ਦਿਕੱਤ ਹੁੰਦੀ ਹੈ।