ਲੁਧਿਆਣਾ:ਮਲੇਰਕੋਟਲਾ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ (District President of Malerkotla Patwar Union) ਦੀਦਾਰ ਸਿੰਘ 'ਤੇ ਰਿਸ਼ਵਤ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਪਰਚਾ ਕਰਨ ਦੇ ਰੋਸ ਵਜੋਂ ਪੰਜਾਬ ਭਰ ਦੇ ਪਟਵਾਰੀ 10 ਦਿਨ ਦੀ ਛੁੱਟੀ ਅਤੇ ਹੜਤਾਲ ਕਰ ਰਹੇ ਹਨ। ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਮ ਲੋਕ ਕੰਮ ਕਰਵਾਉਣ ਲਈ ਪਟਵਾਰ ਖਾਨੇ (Patwar Khane) ਆ ਰਹੇ ਹਨ ਅਤੇ ਖੱਜਲ-ਖੁਆਰ ਹੋ ਕੇ ਵਾਪਸ ਮੁੜ ਰਹੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਨਹੀਂ ਹੋਇਆ ਕੋਈ ਬਦਲਾਅ, ਨਵੀਂ ਸਰਕਾਰ ਵਿੱਚ ਵੀ ਉਹੀ ਹੜਤਾਲਾਂ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਉਧਰ ਪਟਵਾਰੀਆਂ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਜਿੱਥੇ ਪੰਜਾਬ ਪਟਵਾਰ ਜਥੇਬੰਦੀ (Patwar Organization) ਵੱਲੋਂ ਐਲਾਨ ਕੀਤਾ ਗਿਆ ਸੀ ਕਿ 4 ਮਈ ਤੋਂ ਲੈ ਕੇ 15 ਮਈ ਤੱਕ ਪਟਵਾਰੀ ਸਮੂਹਿਕ ਛੁੱਟੀ ਕਰਨਗੇ ਅਤੇ ਹੜਤਾਲ ਅਤੇ ਧਰਨਾ ਪ੍ਰਦਰਸ਼ਨ (Strikes and demonstrations) ਕਰਨਗੇ। ਜਿਸ ਦੇ ਕਾਰਨ ਅੱਜ ਤੋਂ ਹੀ ਪਟਵਾਰਖਾਨੇ ਬੰਦ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।