ਲੁਧਿਆਣਾ: ਲੁਧਿਆਣਾ 'ਚ ਨਿੱਜੀ ਸਕੂਲਾਂ ਦੀ ਧੱਕੇਸ਼ਾਹੀ ਨੂੰ ਲੈਕੇ ਮਾਪਿਆਂ ਵਲੋਂ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ 'ਚ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਜ਼ਿਲ੍ਹੇ ਦੇ ਡੀ.ਸੀ ਕੋਲੋਂ ਮਾਪਿਆਂ ਵਲੋਂ ਸਵਾਲ ਪੁੱਛੇ ਗਏ ਸੀ, ਜਿਸ ਸਬੰਧੀ ਉਨ੍ਹਾਂ ਹੁਣ ਤੱਕ ਜਵਾਬ ਨਹੀਂ ਦਿੱਤੇ, ਜਿਸ ਕਾਰਨ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਨਿੱਜੀ ਸਕੂਲਾਂ ਦੀ ਧੱਕੇਸ਼ਾਹੀ ਖਿਲਾਫ਼ ਮਾਪਿਆਂ ਦਾ ਪ੍ਰਦਰਸ਼ਨ
ਲੁਧਿਆਣਾ 'ਚ ਨਿੱਜੀ ਸਕੂਲਾਂ ਦੀ ਧੱਕੇਸ਼ਾਹੀ ਨੂੰ ਲੈ ਕੇ ਮਾਪਿਆਂ ਵੱਲੋਂ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ 'ਚ ਪੁਲਿਸ ਅਤੇ ਪ੍ਰਸ਼ਾਸਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਜ਼ਿਲ੍ਹੇ ਦੇ ਡੀ.ਸੀ ਕੋਲੋਂ ਮਾਪਿਆਂ ਵਲੋਂ ਸਵਾਲ ਪੁੱਛੇ ਗਏ ਸੀ, ਜਿਸ ਸਬੰਧੀ ਉਨ੍ਹਾਂ ਹੁਣ ਤੱਕ ਜਵਾਬ ਨਹੀਂ ਦਿੱਤੇ, ਜਿਸ ਕਾਰਨ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਸ ਸਬੰਧੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਘਈ ਦਾ ਕਹਿਣਾ ਕਿ ਨਿੱਜੀ ਸਕੂਲਾਂ ਖਿਲਾਫ਼ ਉਹ ਜ਼ਿਲ੍ਹੇ ਦੇ ਡੀ.ਸੀ ਨੂੰ ਅਲਟੀਮੇਟਮ ਦੇ ਚੁੱਕੇ ਹਨ, ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਵਿਰੋਧ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਕੁਝ ਨਿੱਜੀ ਸਕੂਲ ਮਾਪਿਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ ਜਦਕਿ ਕੁਝ ਸਕੂਲ ਚੰਗਾ ਵਿਵਹਾਰ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਇਸ ਸਾਰੇ ਮਾਮਲੇ ਸਬੰਧੀ ਉਨ੍ਹਾਂ ਡੀ.ਸੀ ਸਾਹਿਬ ਨੂੰ ਜਾਣੂ ਵੀ ਕਰਵਾਇਆ ਸੀ ਅਤੇ ਕੁਝ ਸਵਾਲ ਪੁੱਛੇ ਗਏ ਸੀ, ਜਿਨ੍ਹਾਂ ਦੇ ਜਵਾਬ ਵੀ ਮੰਗੇ ਗਏ ਸੀ। ਡੀ.ਸੀ ਸਾਹਿਬ ਵਲੋਂ ਹੁਣ ਤੱਕ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਉਨ੍ਹਾਂ ਦਾ ਕਹਿਣਾ ਕਿ ਫਿਲਹਾਲ ਉਹ ਆਪਣਾ ਪ੍ਰਦਰਸ਼ਨ ਸ਼ਾਂਤਮਈ ਕਰ ਰਹੇ ਹਨ ਤੇ ਕਾਨੂੰਨ ਵਿਵਸਥਾ 'ਚ ਰਹਿ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਜੇਕਰ ਕਾਨੂੰਨ ਵਿਵਸਥਾ ਖ਼ਰਾਬ ਹੁੰਦੀ ਹੈ ਤਾਂ ਇਸਦੀ ਜਿੰਮੇਵਾਰੀ ਡੀ.ਸੀ ਦੀ ਹੋਵੇਗੀ।
ਇਹ ਵੀ ਪੜ੍ਹੋ:ਖਾਲਸਾ ਸਿਰਜਨਾ ਦਿਵਸ ਤੇ ਵਿਸਾਖੀ ਮੌਕੇ ਸਿਆਸੀ ਆਗੂਆਂ ਨੇ ਟਵੀਟ ਰਾਹੀਂ ਸੂਬਾ ਵਾਸੀਆਂ ਨੂੰ ਦਿੱਤੀ ਵਧਾਈ