ਲੁਧਿਆਣਾ:ਲੁਧਿਆਣਾ ਦੇ ਛੇਵੀਂ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀ ਨੇ ਬਜ਼ੁਰਗਾਂ ਦੀ ਮਦਦ ਲਈ ਇਕ ਰੋਬਟ ਤਿਆਰ ਕੀਤਾ ਹੈ, ਜਿਸ ਲਈ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਪਨਸ਼ੂਲ ਸਚਦੇਵਾ ਨੇ ਮਹਿਜ ਛੇ ਮਹੀਨੇ ਦੇ ਵਿਚ ਇਹ ਕੀਰਤੀਮਾਨ ਸਥਾਪਿਤ ਕੀਤਾ ਹੈ, ਜਿਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਵੀ ਕਾਫੀ ਖੁਸ਼ ਹਨ ਅਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਇਹ ਰੋਬੋਟ ਵੀਡੀਓ ਕਾਲ ਰਹੇ ਵਿਅਕਤੀ ਨਾਲ ਗੱਲਬਾਤ ਵੀ ਕਰ ਸਕਦਾ ਹੈ। ਠੰਡ ਹੋਣ ਉੱਤੇ ਗਰਮੀ ਹੋਣ ਅਤੇ ਇਹ ਸੁਨੇਹਾ ਭੇਜ ਸਕਦਾ ਹੈ। ਇੰਨਾ ਹੀ ਨਹੀਂ ਇਹ ਵਿਅਕਤੀ ਦੀ ਨਿਗਰਾਨੀ ਕਰ ਸਕਦਾ ਹੈ। ਉਸ ਲਈ ਭੋਜਨ ਅਤੇ ਦਵਾਈ ਵੀ ਲੈ ਕੇ ਜਾ ਸਕਦਾ ਹੈ। ਵਿਦਿਆਰਥੀ ਸਤਪਾਲ ਮਿੱਤਲ ਸਕੂਲ ਦਾ ਪੜ੍ਹਨ ਵਾਲਾ ਹੈ ਅਤੇ ਚਾਰ ਸਾਲਾਂ ਤੋਂ ਉਹ ਰੋਬੋਟਿਕਸ ਟੀਮ ਦਾ ਹਿੱਸਾ ਬਣਿਆ ਹੋਇਆ ਹੈ। ਬੱਚੇ ਵਲੋਂ ਬਣਾਏ ਗਏ ਰੋਬੋਟ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਬੱਚੇ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਾ ਬਚਪਨ ਤੋਂ ਹੀ ਹੋਣਹਾਰ ਹੈ।
ਆਧੁਨਿਕ ਤਕਨੀਕ ਨਾਲ ਜੋੜਿਆ ਗਿਆ ਰੋਬੋਟ :ਰੋਬੋਟ ਬਣਾਉਣ ਵਾਲੇ ਇਸ ਵਿਦਿਆਰਥੀ ਨੇ ਦੱਸਿਆ ਕਿ ਇਸ ਦੇ ਵਿੱਚ 12 ਬੋਲਟ ਦੀ ਬੈਟਰੀ ਲਗਾਈ ਗਈ ਹੈ। ਇਸ ਤੋਂ ਇਲਾਵਾ ਹੀਟਿੰਗ ਪੈਡ, ਇਸ ਦੀ ਮੁਮੈਂਟ ਲਈ ਜੌਹਨਸਨ ਮੋਟਰ, ਰੋਬਟ ਦੇ ਵਿੱਚ ਕੰਟਰੋਲਰ ਵੀ ਲੱਗਿਆ ਹੋਇਆ ਹੈ। ਇਸ ਆਧੁਨਿਕ ਤਕਨੀਕ ਦੇ ਨਾਲ ਜੋੜਿਆ ਗਿਆ ਹੈ। ਉਸ ਦੀ ਇਸ ਉਪਲੱਬਧੀ ਨਹੀਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਉਸ ਦਾ ਨਾਂ ਵੀ ਦਰਜ ਕੀਤਾ ਗਿਆ ਹੈ।