ਲੁਧਿਆਣਾ: ਪਾਕਿਸਤਾਨ ਤੋਂ ਖਫ਼ਾ ਹੋ ਕੇ ਭਾਰਤ ਆਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਵੀਜ਼ਾ ਮੰਗਲਵਾਰ ਨੂੰ ਖ਼ਤਮ ਹੋ ਗਿਆ ਹੈ
ਪਾਕਿਸਤਾਨ ਤੋਂ ਜਾਨ ਬਚਾ ਭਾਰਤ ਆਏ ਬਲਦੇਵ ਕੁਮਾਰ ਦਾ ਵੀਜ਼ਾ ਖ਼ਤਮ - ਬਲਦੇਵ ਦਾ ਵੀਜ਼ਾ ਖ਼ਤਮ
ਪਾਕਿਸਤਾਨ ਤੋਂ ਦੌੜ ਕੇ ਭਾਰਤ ਆਏ ਬਲਦੇਵ ਕੁਮਾਰ ਦਾ ਵੀਜ਼ਾ ਖ਼ਤਮ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ 'ਚ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ।
ਬਲਦੇਵ ਕੁਮਾਰ ਕਿ ਕਿਸੇ ਵੀ ਹਾਲਤ 'ਚ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ। ਇਸ ਲਈ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਹੀ ਵੀਜ਼ੇ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ ਪਰ ਹੁਣ ਤੱਕ ਸਰਕਾਰ ਵੱਲੋਂ ਇਸ ਦਾ ਜਵਾਬ ਨਹੀਂ ਆਇਆ। ਉੱਥੇ ਹੀ ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਭਾਰਤ 'ਚ ਸ਼ਰਨ ਜ਼ਰੂਰ ਦਿੱਤੀ ਜਾਵੇਗੀ। ਇਸ ਲਈ ਬਲਦੇਵ ਕੁਮਾਰ ਨੇ ਅਜੇ ਦੋ ਦਿਨ ਪਹਿਲਾਂ ਹੀ ਇਸ ਦਾ ਰਿਮਾਂਈਡਰ ਵੀ ਸਰਕਾਰ ਨੂੰ ਭੇਜਿਆ ਹੈ।
ਬਲਦੇਵ ਕੁਮਾਰ ਨੇ ਕਿਹਾ ਕਿ ਪਾਕਿਸਤਾਨ 'ਚ ਉਨ੍ਹਾਂ ਦੀ ਜਾਨ ਨੂੰ ਅੱਤਵਾਦੀਆਂ ਤੇ ਆਈਐਸਆਈ ਤੋਂ ਖ਼ਤਰਾ ਹੈ, ਜਿਸ ਕਾਰਨ ਉਹ ਵਾਪਸ ਨਹੀਂ ਜਾਣਾ ਚਾਹੁੰਦੇ।