ਲੁਧਿਆਣਾ/ਖੰਨਾ :ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਖੰਨਾ ਦੇ ਪਿੰਡ ਈਸੜੂ ਵਿਖੇ ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੀ ਯਾਦ 'ਚ ਸ਼ਹੀਦੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜੇ। ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੋਟਾਂ ਵੇਲੇ ਗੁੰਮਰਾਹ ਕੀਤਾ ਜਾਂਦਾ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾ ਕੇ ਵੋਟਾਂ ਹਾਸਲ ਕੀਤੀਆਂ ਅਤੇ ਇਸ ਵਾਰ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਝੂਠ ਬੋਲਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬੀਆਂ ਨੇ ਉਹਨਾਂ ਦੀਆਂ ਗੱਲਾਂ 'ਚ ਆ ਕੇ ਸਰਕਾਰ ਬਣਾ ਦਿੱਤੀ ਅਤੇ ਹੁਣ ਪਛਤਾ ਰਹੇ ਹਨ।
ਖੰਨਾ 'ਚ ਬੋਲੇ ਸੁਖਬੀਰ ਬਾਦਲ, ਆਪ ਵਿਧਾਇਕਾਂ 'ਤੇ ਵੱਡੇ ਇਲਜ਼ਾਮ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਿਆ ਲੰਮੇ ਹੱਥੀਂ, ਪੜ੍ਹੋ ਹੋਰ ਕੀ ਕਿਹਾ... - ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਵੀ ਤਿੱਖਾ ਨਿਸ਼ਾਨਾ
ਖੰਨਾ 'ਚ ਸ਼ਹੀਦ ਕਰਨੈਲ ਸਿੰਘ ਦੀ ਯਾਦ 'ਚ ਸ਼ਹੀਦੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਆਪ ਵਿਧਾਇਕ ਖੁਦ ਨਸ਼ਾ ਵਿਕਾ ਰਹੇ ਹਨ। ਪੜ੍ਹੋ ਹੋਰ ਕੀ ਕੁੱਝ ਕਿਹਾ...
ਸਰਕਾਰ ਹੁਣ ਤੱਕ ਇਸ਼ਤਿਹਾਰਬਾਜ਼ੀ 'ਤੇ 750 ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ। ਪਰ ਹੜ੍ਹ ਪੀੜਤਾਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਦੂਜੇ ਪਾਸੇ ਰਾਜਧਾਨੀ ਦੇ ਮੁੱਦੇ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ 'ਚ ਪੰਜਾਬ ਹੀ ਅਜਿਹਾ ਸੂਬਾ ਹੈ ਜਿਸਦੀ ਆਪਣੀ ਰਾਜਧਾਨੀ ਨਹੀਂ ਹੈ। ਇਹ ਸਭ ਕਾਂਗਰਸ ਦੇ ਦੌਰ ਦੀਆਂ ਕੇਂਦਰ ਸਰਕਾਰਾਂ ਦੀ ਬਦੌਲਤ ਹੈ। ਇਹ ਕਾਂਗਰਸ ਹੀ ਸੀ ਜਿਸਨੇ ਪੰਜਾਬ ਦਾ ਪਾਣੀ ਖੋਹਿਆ, ਜਿਸਦੀ ਲੜਾਈ ਅੱਜ ਵੀ ਲੜੀ ਜਾ ਰਹੀ ਹੈ। ਅਗਾਮੀ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ, ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਦਾ ਦਾਅਵਾ ਕੀਤਾ ਗਿਆ। ਕਾਨਫ਼ਰੰਸ ਤੋਂ ਬਾਅਦ ਸੁਖਬੀਰ ਬਾਦਲ ਸ਼ਹੀਦ ਕਰਨੈਲ ਸਿੰਘ ਦੇ ਬੁੱਤ 'ਤੇ ਗਏ। ਉਥੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਆਪ' ਵਿਧਾਇਕਾਂ 'ਤੇ ਨਸ਼ਾ ਵਿਕਾਉਣ ਦਾ ਦੋਸ਼ :ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਉਨ੍ਹਾਂ ਨੂੰ ਨਸ਼ਿਆਂ ਲਈ ਬਦਨਾਮ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪਿਛਲੇ 5 ਸਾਲਾਂ ਵਿੱਚ ਨਸ਼ਿਆਂ ਵਿੱਚ ਵਾਧਾ ਹੋਇਆ। ਹੁਣ ਡੇਢ ਸਾਲ ਵਿੱਚ ਹੱਦਾਂ ਪਾਰ ਹੋ ਗਈਆਂ ਹਨ। ਘਰ ਘਰ ਨਸ਼ਾ ਪਹੁੰਚ ਰਿਹਾ ਹੈ। ਉਨ੍ਹਾਂ ਨੂੰ ਕਈ ਥਾਵਾਂ ਤੋਂ ਰਿਪੋਰਟਾਂ ਮਿਲੀਆਂ ਹਨ ਕਿ ਆਪ ਦੇ ਵਿਧਾਇਕ ਖੁਦ ਨਸ਼ਾ ਵਿਕਾ ਰਹੇ ਹਨ। ਬਦਲੇ ਵਿੱਚ ਮਹੀਨਾ ਲਿਆ ਜਾਂਦਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ 24 ਘੰਟਿਆਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕਿੱਥੇ ਗਿਆ। ਸੁਖਬੀਰ ਨੇ ਕਿਹਾ ਕਿ ਆਪ ਦੇ ਮੰਤਰੀ ਅਤੇ ਵਿਧਾਇਕ ਸਾਰੇ ਲੁੱਟਣ ਵਿਚ ਲੱਗੇ ਹੋਏ ਹਨ। ਮੁੱਖ ਮੰਤਰੀ ਦੇ ਹੱਥ ਵਿੱਚ ਕੋਈ ਪਾਵਰ ਨਹੀਂ ਹੈ। ਸਾਰੇ ਹੁਕਮ ਦਿੱਲੀ ਤੋਂ ਆਉਂਦੇ ਹਨ।
- ਖੰਨਾ 'ਚ CM ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਕੀਤੀ ਭੇਟ, ਕਿਹਾ- ਪਹਿਲੇ CM ਦਿੰਦੇ ਰਹੇ ਲੋਕਾਂ ਦੇ ਵਿਰੋਧੀਆਂ ਦਾ ਸਾਥ, ਅਸੀਂ ਸ਼ਹੀਦਾਂ ਦੀ ਸੋਚ 'ਤੇ ਦੇ ਰਹੇ ਹਾਂ ਪਹਿਰਾ
- ਸਰਕਾਰਾਂ ਤੋਂ ਨਾਖੁਸ਼ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਨਾਲ ਜੇਲ੍ਹ ਕੱਟਣ ਵਾਲੇ ਗਦਰੀ ਬਾਬਾ ਹਰਨਾਮ ਸਿੰਘ ਦਾ ਪਰਿਵਾਰ
- ਪੂਰੇ ਪੰਜਾਬ 'ਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ, ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦਾ ਸੰਦੇਸ਼ ਦਿੰਦੇ ਪ੍ਰੋਗਰਾਮ
ਭਾਜਪਾ ਦੀ ਤਾਰੀਫ਼ :ਆਪਣੇ 26 ਮਿੰਟ ਦੇ ਭਾਸ਼ਣ ਵਿੱਚ ਜਿੱਥੇ ਸੁਖਬੀਰ ਬਾਦਲ ਨੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਅਕਾਲੀ ਦਲ ਵੇਲੇ ਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਇਸ ਦੌਰਾਨ ਅਕਾਲੀ ਦਲ ਦੀ ਭਾਈਵਾਲ ਬਸਪਾ ਦਾ ਨਾਂ ਵੀ ਨਹੀਂ ਲਿਆ ਗਿਆ। ਸੁਖਬੀਰ ਸਟੇਜ ਤੋਂ ਭਾਜਪਾ ਦੀ ਤਾਰੀਫ਼ ਕਰਦੇ ਸੁਣਾਈ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣ ਹੈ ਤਾਂ ਗੁਜਰਾਤ ਵੱਲ਼ ਦੇਖੋ, ਜਿਸ ਤਰ੍ਹਾਂ ਗੁਜਰਾਤੀਆਂ ਨੇ ਭਾਜਪਾ ਰੱਖੀ ਹੈ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਆਪਣਾ ਸੂਬਾ ਬਚਾਉਣ ਲਈ ਅਕਾਲੀ ਦਲ ਨੂੰ ਤਕੜਾ ਕਰਨਾ ਚਾਹੀਦਾ। ਸੁਖਬੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਅਕਾਲੀ ਦਲ ਦਾ ਵੱਡਾ ਭਰਾ ਬਣਨਾ ਚਾਹੁੰਦੀ ਹੈ।