ਲੁਧਿਆਣਾ : ਪ੍ਰਸ਼ਾਸਨ ਵੱਲੋ ਨਸ਼ੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇੱਕ ਅਜਿਹੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਕਸਲੀ ਇਲਾਕੇ ਤੋਂ ਅਫੀਮ ਲਿਆ ਕੇ ਪੰਜਾਬ ਦੇ ਵਿੱਚ ਵੇਚਦਾ ਸੀ। ਲੁਧਿਆਣਾ ਜੀਆਰਪੀ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਮੁਲਜ਼ਮ ਨੂੰ ਮਾਲ ਗੋਦਾਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਚੁੱਪਚਾਪ ਬੈਗ ਲੈ ਕੇ ਜਾ ਰਿਹਾ ਸੀ ਜਦੋਂ ਜੀਆਰਪੀ ਵੱਲੋਂ ਪਹਿਲਾਂ ਹੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਸ਼ੱਕ ਹੋਣ 'ਤੇ ਮੁਲਜ਼ਮ ਨੂੰ ਪੁੱਛਗਿੱਛ ਕੀਤੀ ਗਈ। ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੀ ਵੱਡੀ ਰਿਕਵਰੀ ਹੋਈ। ਨਸ਼ਾ ਤਸਕਰ ਅਫਰੋਜ ਝਾਰਖੰਡ (Drug smuggler Afroj Jharkhand) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਹਿਲਾਂ ਵੀ ਝਾਰਖੰਡ ਤੋਂ ਅਫ਼ੀਮ ਲਿਆ ਕੇ ਸੂਬੇ 'ਚ ਵੇਚ ਚੁੱਕਾ ਹੈ।