ਲੁਧਿਆਣਾ: ਇੱਥੋਂ ਦੇ ਕੁੜੀਆਂ ਦੇ ਸਰਕਾਰੀ ਕਾਲਜ 'ਚ ਐਜੂਕੇਸ਼ਨ ਐਕਸਪੋ ਆਯੋਜਿਤ ਕੀਤਾ ਗਿਆ। ਇਸ ਸਮਾਗਮ 'ਚ ਪੁੱਜੇ ਕੈਬਿਨੇਟ ਮੰਤਰੀ ਓਪੀ ਸੋਨੀ ਦੀ ਨਾਰਾਜ਼ਗੀ ਮਹਿਕਮਾ ਬਦਲਣ ਨੂੰ ਲੈ ਕੇ ਸਾਫ਼ ਨਜ਼ਰ ਆਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਊਰੋਕ੍ਰੇਸੀ ਹਾਵੀ ਹੈ।
ਸਿੱਖਿਆ ਵਿਭਾਗ ਖੋਹਣ ਦਾ ਝਲਕਿਆ ਦਰਦ, ਸਿੱਧੂ ਤੋਂ ਬਾਅਦ ਹੁਣ ਸੋਨੀ ਵੀ ਨਾਰਾਜ਼!
ਲੋਕ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਪੰਜਾਬ ਕੈਬਿਨੇਟ ਦੀ ਬੈਠਕ ਹੋਈ ਜਿਸ ਵਿੱਚ ਕਈ ਮੰਤਰੀਆਂ ਦੇ ਮਹਿਕਮਿਆਂ 'ਚ ਫੇਰਬਦਲ ਕੀਤਾ ਗਿਆ। ਇਸ ਦੌਰਾਨ ਓਪੀ ਸੋਨੀ ਤੋਂ ਸਿੱਖਿਆ ਵਿਭਾਗ ਖੋਹ ਕੇ ਮੈਡੀਕਲ ਐਜੂਕੇਸ਼ਨ ਤੇ ਫੂਡ ਐਂਡ ਪ੍ਰੋਸੈਸਿੰਗ ਦਾ ਵਿਭਾਗ ਦੇ ਦਿੱਤਾ ਗਿਆ, ਜਿਸ ਦੇ ਚੱਲਦਿਆਂ ਉਹ ਨਾਰਾਜ਼ ਨਜ਼ਰ ਆਏ।
ਫ਼ੋਟੋ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਪੀ ਸੋਨੀ ਨੇ ਮਹਿਕਮਾ ਬਦਲਣ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੀਐੱਮ ਸਾਹਿਬ ਦੀ ਪਾਵਰ ਹੈ, ਜਿਸ ਨੂੰ ਜਿੱਥੇ ਮਰਜ਼ੀ ਭੇਜ ਦੇਣ। ਹਾਲਾਂਕਿ ਉਨ੍ਹਾਂ ਨੂੰ ਵੇਖਣਾ ਚਾਹੀਦਾ ਸੀ ਕਿ ਪਿਛਲੇ ਇੱਕ ਸਾਲ 'ਚ ਕੰਮ ਹੋਇਆ ਜਾਂ ਨਹੀਂ।
ਸੋਨੀ ਨੇ ਕਿਹਾ ਕਿ ਸੀਐੱਮ ਸਾਹਿਬ ਨੇ ਜੋ ਕੀਤਾ, ਉਸ ਨਾਲ ਮੇਰਾ ਭਲਾ ਹੀ ਹੈ। ਇਸ ਦੇ ਨਾਲ ਹੀ ਓਪੀ ਸੋਨੀ ਨੇ ਕਿਹਾ ਕਿ ਸਿੱਖਿਆ ਮੰਤਰੀ ਰਹਿੰਦਿਆਂ ਹੋਇਆਂ ਪੁਰੀ ਤਨਦੇਹੀ ਨਾਲ ਕੰਮ ਕੀਤਾ ਹੈ ਜਿਸ ਦਾ ਨਤੀਜਾ ਇਸ ਵਾਰ ਸਰਕਾਰੀ ਸਕੂਲਾਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ 'ਚ ਵੇਖਣ ਨੂੰ ਮਿਲਿਆ।
Last Updated : Jun 9, 2019, 7:50 PM IST