ਪੰਜਾਬ

punjab

ETV Bharat / state

ਪਿਆਜ਼ ਹੋਇਆ 100 ਤੋਂ ਪਾਰ, ਲੋਕਾਂ ਦਾ ਹਿੱਲਿਆ ਬਜਟ

ਪਿਆਜ਼ ਦੀਆਂ ਕੀਮਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਵਿੱਚ ਪਿਆਜ਼ ਦੀ ਕੀਮਤ 120-130 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈ ਅਤੇ ਖਰੀਦਣ ਵਾਲੇ ਹੁਣ ਜਿੱਥੇ ਪਹਿਲਾਂ ਵੱਧ ਪਿਆਜ਼ ਲੈਂਦੇ ਸਨ ਹੁਣ ਉਨ੍ਹਾਂ ਨੇ ਘਟਾ ਦਿੱਤੇ ਹਨ।

ਪਿਆਜ਼ ਦੀਆਂ ਕੀਮਤਾਂ
ਪਿਆਜ਼ ਦੀਆਂ ਕੀਮਤਾਂ

By

Published : Dec 5, 2019, 9:16 PM IST

ਲੁਧਿਆਣਾ: ਪਿਆਜ਼ ਦੀਆਂ ਕੀਮਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਪਿਆਜ਼ ਦੀ ਕੀਮਤ ਅਸਮਾਨੀ ਚੜ੍ਹ ਗਈ ਹੈ। ਲੁਧਿਆਣਾ ਦੇ ਵਿੱਚ ਪਿਆਜ਼ ਦੀ ਕੀਮਤ 120-130 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈ ਅਤੇ ਖ਼ਰੀਦਣ ਵਾਲੇ ਹੁਣ ਜਿੱਥੇ ਪਹਿਲਾਂ ਵੱਧ ਪਿਆਜ਼ ਲੈਂਦੇ ਸਨ ਹੁਣ ਉਨ੍ਹਾਂ ਨੇ ਘਟਾ ਦਿੱਤੇ ਹਨ। ਖਾਸ ਕਰਕੇ ਆਮ ਲੋਕਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ। ਲੋਕ ਪ੍ਰੇਸ਼ਾਨੀ ਅਤੇ ਸਰਕਾਰ 'ਤੇ ਮਹਿੰਗਾਈ ਦੀ ਭੜਾਸ ਕੱਢ ਰਹੇ ਹਨ। ਸਾਰਾ ਪਿਆਜ਼ ਬਾਹਰੋਂ ਮੰਗਵਾਉਣਾ ਪੈ ਰਿਹਾ ਹੈ। ਜੋ ਲਾਲ ਪਿਆਜ਼ ਆ ਰਿਹਾ ਹੈ ਉਹ ਲੋਕਾਂ ਨੂੰ ਬਹੁਤਾ ਪਸੰਦ ਵੀ ਨਹੀਂ ਆ ਰਿਹਾ।

ਵੇਖੋ ਵੀਡੀਓ

ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਪਿਆਜ਼ ਹੁਣ ਉਨ੍ਹਾਂ ਦੇ ਹੰਝੂ ਕਢਾ ਰਿਹਾ ਹੈ। ਰਸੋਈ ਦਾ ਬਜਟ ਹਿੱਲ ਗਿਆ ਹੈ ਅਤੇ ਲਗਾਤਾਰ ਪਿਆਜ਼ ਦੀ ਕੀਮਤ ਵਧਦੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਜੋ ਸਬਜ਼ੀ ਉਹ ਪਹਿਲਾਂ ਵੱਧ ਲੈਂਦੇ ਸਾਨੂੰ ਹੁਣ ਘਟਾ ਦਿੱਤੀ ਹੈ ਪਰ ਸਬਜ਼ੀ ਘਟਾਉਣ ਦੇ ਬਾਵਜੂਦ ਕੀਮਤ ਵੱਧ ਗਈ ਹੈ। ਲੋਕਾਂ ਦਾ ਵੀ ਮੰਨਣਾ ਹੈ ਕਿ ਜੋ ਪਿਆਜ਼ ਮਾਰਕੀਟ ਦੇ ਵਿੱਚ ਇੰਨੀ ਮਹਿੰਗੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ ਉਹ ਬੇ-ਬਸ ਹਨ।

ਇਹ ਵੀ ਪੜੋ: ਸੰਸਦ 'ਚ ਬੋਲੇ ਸਦੀਕ, "ਪਾਸੇ ਹੋਜਾ ਸੋਹਣਿਆਂ,ਸਾਡੀ ਰੇਲ ਗੱਡੀ ਆਈ"

ਸੋ ਪਿਆਜ਼ ਦੀ ਅਸਮਾਨੀ ਚੜ੍ਹੀ ਕੀਮਤ ਕਾਰਨ ਹੁਣ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਸਬਜ਼ੀਆਂ ਦਾ ਬਜਟ ਹਿੱਲ ਗਿਆ ਹੈ ਅਤੇ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ।

ABOUT THE AUTHOR

...view details