ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਖੰਨਾ/ਲੁਧਿਆਣਾ: ਨਸ਼ਾ ਦਾ ਹਿਰ ਪੰਜਾਬ ਵਿੱਚ ਅਜੇ ਵੀ ਜਾਰੀ ਹੈ। ਆਏ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ ਆਪਣੀ ਜਾਨ ਗੁਆ ਰਹੇ ਹਨ। ਅਜਿਹਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਲਾਸ਼ ਸ਼ਹਿਰ ਦੀ ਜੀਟੀਬੀ ਮਾਰਕਿਟ ਵਿਖੇ ਪਬਲਿਕ ਬਾਥਰੂਮ ਵਿੱਚੋਂ ਮਿਲੀ ਹੈ। ਪੁਲਿਸ ਨੂੰ ਮੌਕੇ ਤੋਂ ਕੁਝ ਸਾਮਾਨ ਵੀ ਮਿਲਿਆ ਜਿਸ ਤੋਂ ਮੁੱਢਲੀ ਸਟੇਜ ਵਿੱਚ ਇਹੀ ਲੱਗਦਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਹੈ।
ਦੋ ਭੈਣਾਂ ਦਾ ਇਕਲੌਤਾ ਭਰਾ:ਮ੍ਰਿਤਕ ਦੀ ਪਛਾਣ ਕਰੀਬ 30 ਸਾਲਾਂ ਦੇ ਰੋਬਿਨਪ੍ਰੀਤ ਸਿੰਘ ਵਾਸੀ ਪਿੰਡ ਮਾਨੂੰਪੁਰ ਵਜੋਂ ਹੋਈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਰਖਵਾਇਆ ਗਿਆ। ਜਾਣਕਾਰੀ ਦੇ ਅਨੁਸਾਰ ਰੋਬਿਨਪ੍ਰੀਤ ਸਿੰਘ ਦੋ ਭੈਣਾ ਦਾ ਇਕੱਲਾ ਭਰਾ ਸੀ। ਉਹ ਕਾਫੀ ਸਮੇਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ। ਪਰਿਵਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਕਿ ਰੋਬਿਨਪ੍ਰੀਤ ਨੂੰ ਨਸ਼ੇ ਤੋਂ ਮੁਕਤ ਕੀਤਾ ਜਾਵੇ। ਪਰ, ਲੱਖਾਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਰੋਬਿਨਪ੍ਰੀਤ ਸਿੰਘ ਨਸ਼ੇ ਦੀ ਦਲਦਲ ਚੋਂ ਬਾਹਰ ਨਹੀਂ ਨਿਕਲ ਸਕਿਆ। ਆਖਰਕਾਰ ਨਸ਼ੇ ਨੇ ਉਸ ਦੀ ਜਾਨ ਲੈ ਲਈ।
ਪਬਲਿਕ ਬਾਥਰੂਮ ਚੋਂ ਮਿਲੀ ਲਾਸ਼:ਰੋਬਿਨਪ੍ਰੀਤ ਦੀ ਲਾਸ਼ ਜੀ ਟੀ ਬੀ ਮਾਰਕੀਟ ਦੇ ਪਬਲਿਕ ਬਾਥਰੂਮ ਵਿੱਚੋਂ ਮਿਲੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣੇ ਵਿਚੋਂ ਮੁਨਸ਼ੀ ਦਾ ਫੋਨ ਆਇਆ ਸੀ ਕਿ ਜੀਟੀਬੀ ਮਾਰਕੀਟ ਦੇ ਪਬਲਿਕ ਬਾਥਰੂਮ ਵਿੱਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ। ਉਹ ਤੁਰੰਤ ਮੌਕੇ ਉੱਤੇ ਪੁੱਜੇ। ਉਥੋਂ ਰੋਬਿਨਪ੍ਰੀਤ ਨੂੰ ਜਦੋਂ ਸਰਕਾਰੀ ਹਸਪਤਾਲ ਖੰਨਾ ਲੈਕੇ ਗਏ, ਤਾਂ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਉਸ ਦੇ ਪਿੰਡ ਵਾਲਿਆਂ ਅਤੇ ਪਰਿਵਾਰ ਵਾਲਿਆਂ ਨੂੰ ਬੁਲਾ ਕੇ ਸ਼ਨਾਖਤ ਕਰਵਾ ਦਿੱਤੀ ਹੈ। ਐਤਵਾਰ ਨੂੰ ਪੋਸਟਮਾਰਟਮ ਮਗਰੋਂ ਲਾਸ਼ ਵਾਰਿਸਾਂ ਹਵਾਲੇ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਹੋਵੇਗੀ।
- Kapurthala Murder Case: ਕਤਲ ਮਾਮਲੇ ਵਿੱਚ ਨਵਾਂ ਮੋੜ, ਮ੍ਰਿਤਿਕਾ ਦੇ ਜਵਾਈ ਨੇ ਕੀਤੀ ਖ਼ੁਦਕੁਸ਼ੀ
- 21 May 2023 Panchang: ਅੱਜ ਦਾ ਸ਼ੁਭ ਅਤੇ ਅਸ਼ੁਭ ਸਮਾਂ, ਰਾਹੂਕਾਲ ਅਤੇ ਵਿਸ਼ੇਸ਼ ਮੰਤਰ-ਉਪਾਅ
- Coronavirus Update: ਦੇਸ਼ ਵਿੱਚ ਕੋਰੋਨਾ ਦੇ 782 ਨਵੇਂ ਮਾਮਲੇ ਦਰਜ, 3 ਮੌਤਾਂ, ਪੰਜਾਬ ਵਿੱਚ 30 ਨਵੇਂ ਕੇਸ
ਪਹਿਲਾਂ ਵੀ ਕਰਦਾ ਸੀ ਨਸ਼ਾ:ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਉੱਤੇ ਅਸੀਂ ਦੇਖਿਆ ਕਿ ਰੋਬਿਨ ਦੀ ਜੀਟੀਬੀ ਮਾਰਕਿਟ ਦੇ ਪਬਲਿਕ ਬਾਥਰੂਮ ਵਿੱਚ ਮਿਲੀ ਜਿਸ ਨੂੰ ਤੁਰੰਤ ਹਸਪਤਾਲ ਲੈ ਜਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਸਹਾਇਕ ਥਾਣੇਦਾਰ ਨੇ ਕਿਹਾ ਕਿ ਮ੍ਰਿਤਕ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਦੂਜੇ ਪਾਸੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਰੋਬਿਨ ਨੂੰ ਹਸਪਤਾਲ ਲਿਆਂਦਾ ਗਿਆ ਤਾਂ, ਉਹ ਮਰ ਚੁੱਕਾ ਸੀ। ਡਾਕਟਰ ਨਵਦੀਪ ਨੇ ਦੱਸਿਆ ਕਿ ਪੁਲਿਸ ਕੁਝ ਸਾਮਾਨ ਲੈ ਕੇ ਆਈ ਸੀ, ਜੋ ਰੋਬਿਨਪ੍ਰੀਤ ਕੋਲੋਂ ਮਿਲਿਆ ਹੈ, ਇਸ ਵਿੱਚ ਲਾਈਟਰ, ਟੈਟਨਸ ਦੇ 2 ਟੀਕੇ, ਸਰਿੰਜ ਆਦਿ ਸਾਮਾਨ ਮੌਜੂਦ ਸੀ। ਮ੍ਰਿਤਕ ਦਾ ਸ਼ਰੀਰ ਨੀਲਾ ਪਿਆ ਹੋਇਆ ਸੀ। ਸ਼ਰੀਰ ਉਪਰ ਪਹਿਲਾਂ ਵੀ ਸਰਿੰਜ ਲੱਗੀ ਦੇ ਪੁਰਾਣੇ ਨਿਸ਼ਾਨ ਹਨ। ਲੱਗਦਾ ਇਹੀ ਹੈ ਮੌਤ ਓਵਰਡੋਜ ਨਾਲ ਹੋਈ ਹੈ। ਬਾਕੀ ਮੌਤ ਦੇ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਵਿੱਚ ਸਾਮਣੇ ਆਉਣਗੇ।