ਲੁੱਟ-ਖੋਹ ਕਰਨ ਵਾਲਾ 1 ਕਾਬੂ - ਲੁਧਿਆਣਾ
ਲੁਧਿਆਣਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਮੁਲਜ਼ਮ ਨੂੰ ਕੀਤਾ ਕਾਬੂ। ਮੁਲਜ਼ਮ 'ਤੇ 17 ਮਾਮਲੇ ਹਨ ਦਰਜ, ਪੁਲਿਸ ਦੀ ਗ੍ਰਿਫ਼ਤ 'ਚੋ ਸੀ ਫ਼ਰਾਰ।

ਡੀਸੀਪੀ ਕ੍ਰਾਈਮ ਗਗਨਅਜੀਤ ਸਿੰਘ
ਲੁਧਿਆਣਾ: ਇੱਥੋ ਦੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਸੀਪੀ ਕ੍ਰਾਈਮ ਗਗਨਅਜੀਤ ਸਿੰਘ ਨੇ ਇਸ ਸਬੰਧੀ ਪ੍ਰੈਸ ਕਾਨਫ਼ਰੰਸ ਕਰਕੇ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ 'ਤੇ ਵੱਖ ਵੱਖ ਧਾਰਾਵਾਂ ਤਹਿਤ 17 ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਲੁੱਟ-ਖੋਹਾਂ ਦਾ ਸਮਾਨ ਵੀ ਬਰਾਮਦ ਕੀਤਾ ਗਿਆ, ਜਿਸ ਵਿਚ 10 ਮੋਬਾਇਲ, ਸੋਨੇ ਦੇ ਗਹਿਣੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਵਿਆਹ ਦੇ ਵਿਗਿਆਪਨ ਵੇਖ ਕੇ ਕੁੜੀ ਵਾਲਿਆਂ ਦੇ ਘਰਾਂ ਵਿੱਚ ਲੁੱਟ-ਖੋਹ ਜਿਹੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ।
ਲੁੱਟ-ਖੋਹ ਕਰਨ ਵਾਲਾ 1 ਕਾਬੂ,ਵੇਖੋ ਵੀਡੀਓ