ਲੁਧਿਆਣਾ: ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਹੋਈ ਗੈਂਗਵਾਰ ਵਿੱਚ ਇੱਕ ਵਿਅਕਤੀ ਦਾ ਕਤਲ ਹੋਣ ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਹਿਚਾਣ ਰਮਨਦੀਪ ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਹਿਚਾਣ ਗਗਨ ਵਜੋਂ ਹੋਈ ਹੈ। ਜ਼ਖਮੀ ਗਗਨ ਦੀ ਇੱਕ ਹੱਥ ਦੀ ਉਂਗਲ ਵੱਡੀ ਗਈ ਹੈ, ਜਿਸ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ਼ ਚੱਲ ਰਿਹਾ ਹੈ।
ਲੁਧਿਆਣਾ 'ਚ ਹੋਈ ਗੈਂਗਵਾਰ ਨੇ ਲਈ ਇੱਕ ਦੀ ਜਾਨ, ਇੱਕ ਦੀ ਵੱਡੀ ਗਈ ਉਂਗਲ - mudder in gangwar
ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਹੋਈ ਗੈਂਗਵਾਰ ਵਿੱਚ ਇੱਕ ਵਿਅਕਤੀ ਦਾ ਕਤਲ ਹੋਣ ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।

ਪੀੜਤ ਦੀ ਮਾਂ ਅਤੇ ਪਤਨੀ ਨੇ ਦੱਸਿਆ ਕਿ ਗਗਨ ਅਤੇ ਰਮਨਦੀਪ ਦਾ 2017 ਵਿੱਚ ਸੋਨੂੰ ਕਾਂਚਾ ਹੁਰਾਂ ਨਾਲ ਝਗੜਾ ਹੋਇਆ ਸੀ। ਇਸ ਝਗੜੇ ਦੇ ਮਾਮਲੇ ਵਿੱਚ ਇਹ ਦੋਵੇਂ ਜੇਲ੍ਹ ਵਿੱਚ ਬੰਦ ਸਨ ਅਤੇ ਜਮਾਨਤ 'ਤੇ ਬਾਹਰ ਆਏ ਹੋਏ ਸਨ। ਇਸੇ ਦੌਰਾਨ ਦੂਜੀ ਧਿਰ ਨੇ ਇਨ੍ਹਾਂ 'ਤੇ ਬਦਲਾ ਲੈਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰਮਨਦੀਪ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਗਗਨ ਦੀ ਉਂਗਲ ਵੱਡੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਮਾਮਲੇ ਬਾਰੇ ਗੱਲ ਕਰਦੇ ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਧਿਰਾਂ ਦੀ ਪੁਰਾਣੀ ਰੰਜਿਸ਼ ਹੈ। ਇਸੇ ਕਰਕੇ ਹੀ ਇੱਕ ਧਿਰ ਨੇ ਦੂਜੀ ਧਿਰ 'ਤੇ ਹਮਲਾ ਕੀਤਾ ਹੈ। ਇਸ ਮਾਮਲੇ ਵਿੱਚ ਸੋਨੂੰ ਕਾਂਚਾ ਅਤੇ ਕਾਂਚਾ ਕੁਮਾਰ ਸਮੇਤ 15 ਅਣਪਛਾਤੇ ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।