ਲੁਧਿਆਣਾ: ਦਮੋਰੀਆ ਪੁਲ ਨੇੜੇ ਚਾਵਲਾ ਗੱਦਿਆਂ ਦੇ ਸਟੋਰ 'ਚ ਅਚਾਨਕ ਅੱਗ ਲੱਗਣ ਨਾਲ ਹਫੜਾ ਤਫੜੀ ਮੱਚ ਗਈ। ਅੱਗ ਦਾ ਪਤਾ ਲੱਗਣ 'ਤੇ ਤੁਰੰਤ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਇਸ ਦੌਰਾਨ ਅੱਗ 'ਚ ਇੱਕ ਮਹਿਲਾ ਫੱਸ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਈ ਭੇਜਿਆ ਗਿਆ ਜਿੱਥੇ ਜੇਰੇ ਇਲਾਜ ਉਸਦੀ ਮੌਤ ਹੋ ਗਈ।
ਲੁਧਿਆਣਾ ਦੇ ਗੱਦਾ ਸਟੋਰ 'ਚ ਲੱਗੀ ਅੱਗ, ਇੱਕ ਦੀ ਮੌਤ - ਅੱਗ ਬੁਝਾਊ ਅਮਲੇ
ਲੁਧਿਆਣਾ ਵਿੱਚ ਗੱਦਿਆਂ ਦੇ ਸਟੋਰ 'ਚ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ। ਹੁਣ ਤੱਕ 2 ਦਰਜਨ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਾਈਆਂ ਜਾ ਚੁੱਕੀਆਂ ਹਨ ਪਰ ਹਾਲੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਅਮਲੇ ਦੇ ਅਫ਼ਸਰ ਸ੍ਰਿਸ਼ਟੀ ਲਾਲ ਸ਼ਰਮਾ ਨੇ ਦੱਸਿਆ ਕਿ ਸਵੇਰੇ 6 ਵਜੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇੱਕ ਗੱਦਾ ਸਟੋਰ ਵਿੱਚ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਅੱਗ ਸਿਲੰਡਰ ਫ਼ਟਣ ਕਾਰਨ ਜ਼ਿਆਦਾ ਫੈਲ ਗਈ ਅਤੇ ਘਰ 'ਚ ਇੱਕ ਮਹਿਲਾ ਵੀ ਫਸੀ ਹੋਈ ਸੀ ਜਿਸ ਨੂੰ ਅੱਗ ਬਝਾਊ ਅਮਲੇ ਨੇ ਬਾਹਰ ਕੱਢਿਆ ਅਤੇ ਹਸਪਤਾਲ 'ਚ ਦਾਖਲ ਕਰਵਾਇਆ। ਇਸ ਦੌਰਾਨ ਅੱਗ ਬੁਝਾਊ ਅਮਲੇ ਦੇ 3 ਮੁਲਾਜ਼ਮ ਵੀ ਜ਼ਖਮੀ ਹੋ ਗਏ। ਅੱਗ ਬੁਝਾਊ ਅਮਲੇ ਦੇ ਅਫਸਰ ਨੇ ਦੱਸਿਆ ਕਿ ਹੁਣ ਤੱਕ 2 ਦਰਜਨ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਾਈਆਂ ਜਾ ਚੁੱਕੀਆਂ ਹਨ ਪਰ ਹਾਲੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ।